ਆਵਾਜ਼ ਪ੍ਰਦੂਸ਼ਨ ਬਾਰੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਸ਼ਹਿਰਾਂ 'ਚ ਲੱਗਣਗੇ Noise Monitoring Terminal

Friday, Nov 10, 2023 - 04:19 PM (IST)

ਆਵਾਜ਼ ਪ੍ਰਦੂਸ਼ਨ ਬਾਰੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਸ਼ਹਿਰਾਂ 'ਚ ਲੱਗਣਗੇ Noise Monitoring Terminal

ਚੰਡੀਗੜ੍ਹ : ਪੰਜਾਬ 'ਚ ਵਧਦੇ ਹੋਏ ਆਵਾਜ਼ ਪ੍ਰਦੂਸ਼ਨ ਨੂੰ ਲੈ ਕੇ ਸਰਕਾਰ ਵੱਲੋਂ ਇਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਸਰਕਾਰ ਸੂਬੇ 'ਚ ਆਵਾਜ਼ ਨੂੰ ਮਾਪਣ ਦੀਆਂ ਯੋਜਨਾਵਾਂ ਬਣਾ ਰਹੀ ਹੈ ਤਾਂ ਜੋ ਇਸ ਬਾਰੇ ਕੋਈ ਹੱਲ ਕੱਢਿਆ ਜਾ ਸਕੇ। ਫਿਲਹਾਲ ਅੰਮ੍ਰਿਤਸਰ ਅਤੇ ਲੁਧਿਆਣਾ 'ਚ 4-4 ਨੁਆਇਜ਼ ਮਾਨੀਟਰਿੰਗ ਟਰਮੀਨਲ ਭਾਵ ਆਵਾਜ਼ ਮਾਪਣ ਵਾਲੇ ਯੰਤਰ ਲਗਾਏ ਜਾਣ ਦੀ ਤਿਆਰੀ ਹੈ। ਇਨ੍ਹਾਂ ਦਾ ਪੂਰਾ ਨਾਂ ਰੀਅਲ ਟਾਈਮ ਐਂਬੀਐਂਟ ਨਾਇਜ਼ ਮਾਨਿਟਰਿੰਗ ਸਿਸਟਮ ਰੱਖਿਆ ਗਿਆ ਹੈ। ਇਹ ਹਰ ਘੰਟੇ ਦੀ ਰਿਪੋਰਟ ਕੰਟਰੋਲ ਰੂਮ ਨੂੰ ਭੇਜਣਗੇ ਤੇ ਇਹ ਡਾਟਾ ਕੇਂਦਰ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਟੈਕਨਾਲੌਜੀ ਡਿਪਾਰਟਮੈਂਟ ਦੇ ਕਲਾਊਡ ਸਰਵਰ 'ਤੇ ਵੀ ਜਾਵੇਗਾ। 

ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ

ਇਨ੍ਹਾਂ ਉਪਕਰਨਾਂ ਨੂੰ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਰਿਹਾਇਸ਼ੀ, ਇੰਡਸਟ੍ਰੀਅਲ ਅਤੇ ਕਮਰਸ਼ੀਅਲ ਇਲਾਕਿਆਂ 'ਚ ਸਥਾਪਿਤ ਕੀਤਾ ਜਾਵੇਗਾ। ਇਸ ਉਪਕਰਨ ਦੇ ਪੂਰੇ ਸੈੱਟ 'ਚ ਮਾਈਕ੍ਰੋਫ਼ੋਨ, ਡਾਟਾ ਰਿਕਾਰਡਰ ਵਰਗੇ ਹੋਰ ਉਪਕਰਨ ਸ਼ਾਮਿਲ ਹਨ। ਆਉਣ ਵਾਲੇ ਸਮੇਂ 'ਚ ਹੋਰ ਸ਼ਹਿਰਾਂ 'ਚ ਵੀ ਇਨ੍ਹਾਂ ਨੂੰ ਸਥਾਪਿਤ ਕੀਤਾ ਜਾਵੇਗਾ। 

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੰਜਾਬ 'ਚ ਆਵਾਜ਼ ਪ੍ਰਦੂਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਬਾਰੇ ਕੋਈ ਵੀ ਕਾਰਵਾਈ ਕਰਨ ਸਮੇਂ ਇਸ ਸਬੰਧੀ ਅੰਕੜੇ ਉਪਲੱਬਧ ਹੋਣ ਤਾਂ ਕੰਮ ਆਸਾਨ ਹੁੰਦਾ ਹੈ। ਇਨ੍ਹਾਂ ਅੰਕੜਿਆਂ ਦੀ ਫ੍ਰੀਕੁਐਂਸੀ ਨੂੰ ਮਾਪ ਕੇ ਹੀ ਇਸ ਸਬੰਧੀ ਕੋਈ ਐਕਸ਼ਨ ਲਿਆ ਜਾ ਸਕਦਾ ਹੈ। ਇਸ ਫ੍ਰੀਕੁਐਂਸੀ ਨੂੰ ਸਕ੍ਰੀਨਾਂ 'ਤੇ ਵੀ ਦਿਖਾਇਆ ਜਾਵੇਗਾ ਤਾਂ ਜੋ ਆਮ ਲੋਕ ਵੀ ਇਸ ਬਾਰੇ ਜਾਗਰੂਕ ਹੋ ਸਕਣ। ਇਨ੍ਹਾਂ ਉਪਕਰਨਾਂ ਦੀ ਸਮਰੱਥਾ 20 ਤੋਂ 140 ਡੈਸੀਬਲ ਤੱਕ ਦੀ ਆਵਾਜ਼ ਨੂੰ ਮਾਪਣ ਦੀ ਹੈ। ਇਸ ਨਾਲ ਇਹ ਵੀ ਪਤਾ ਲੱਗ ਜਾਵੇਗਾ ਕਿ ਆਵਾਜ਼ ਦਿਨ ਦੇ ਕਿਸ ਵੇਲੇ ਸਭ ਤੋਂ ਵੱਧ ਹੁੰਦੀ ਹੈ ਤੇ ਕਿਸ ਵੇਲੇ ਸਭ ਤੋਂ ਘੱਟ। ਇਸ ਤੋਂ ਬਾਅਦ ਇਸ ਬਾਰੇ ਠੇੋਸ ਕਦਮ ਚੁੱਕੇ ਜਾਣਗੇ ਕਿ ਇਸ ਧੁਨੀ ਪ੍ਰਦੂਸ਼ਨ ਨੂੰ ਕਿਵੇਂ ਘੱਟ ਕਰਨਾ ਹੈ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News