ਟ੍ਰਾਂਸਪੋਰਟ ਵਿਭਾਗ ਵੱਲੋਂ ਵੱਡਾ ਝਟਕਾ, ਇਨ੍ਹਾਂ ਲੋਕਾਂ ਨੂੰ ਦੁਬਾਰਾ ਬਣਵਾਉਣੇ ਪੈਣਗੇ Driving Licence! ਜਾਣੋ ਪੂਰਾ ਮ
Saturday, Mar 16, 2024 - 10:43 AM (IST)
ਲੁਧਿਆਣਾ (ਰਾਮ)- ਟ੍ਰਾਂਸਪੋਰਟ ਡਿਪਾਰਟਮੈਂਟ ਨੇ ਲਾਇਸੈਂਸਧਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਿਸਟਮ ਨੂੰ ਸੁਧਾਰਨ ਅਤੇ ਭ੍ਰਿਸ਼ਟਾਚਾਰ ਘੱਟ ਕਰਨ ਦੀ ਆੜ ’ਚ ਲੱਖਾਂ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਵਿਭਾਗ ਨੇ 4 ਮਹੀਨੇ ਤੋਂ ਲਾਇਸੈਂਸ ਦੀ ਬੈਕਲਾਗ ਐਂਟਰੀ ਬੰਦ ਕਰ ਰੱਖੀ ਹੈ। ਇਸ ਕਾਰਨ ਕਈ ਲਾਇਸੈਂਸਧਾਰੀ ਆਪਣੇ ਲਾਇਸੈਂਸ ਆਨਲਾਈਨ ਨਹੀਂ ਕਰ ਪਾ ਰਹੇ। ਵਿਭਾਗ ਨੇ ਆਰ. ਸੀ. ਦੀ ਬੈਕਲਾਗ ਸ਼ੁਰੂ ਕਰ ਦਿੱਤੀ ਹੈ ਪਰ ਲਾਇਸੈਂਸ ਦੀ ਐਂਟਰੀ ਅਜੇ ਤੱਕ ਬੰਦ ਹੈ।
ਇਹ ਖ਼ਬਰ ਵੀ ਪੜ੍ਹੋ - ਹਵਸ 'ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ 'ਸੁਹਾਗ'! ਸਾਥੀਆਂ ਨਾਲ ਮਿੱਲ ਕੇ ਕਰ ਦਿੱਤਾ ਵੱਡਾ ਕਾਂਡ
ਇਸ ਸਬੰਧੀ ਲੋਕਾਂ ’ਚ ਦੁਚਿੱਤੀ ਹੈ ਕਿ ਲਾਇਸੈਂਸ ਦੀ ਬੈਕਲਾਗ ਸ਼ੁਰੂ ਹੋਵੇਗੀ ਜਾਂ ਨਹੀਂ। ਇਸ ’ਤੇ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਲਾਇਸੈਂਸ ਦੀ ਬੈਕਲਾਗ ਸ਼ੁਰੂ ਨਹੀਂ ਕੀਤੀ ਜਾਵੇਗੀ, ਜਿਸ ਵੀ ਵਿਅਕਤੀ ਦਾ ਲਾਇਸੈਂਸ ਪੁਰਾਣੇ ਸਮੇਂ ਮਤਲਬ ਸਮਾਰਟ ਕਾਰਡ ਨਹੀਂ ਬਣਿਆ ਹੈ, ਉਹ ਮੁੜ ਤੋਂ ਲਰਨਿੰਗ ਲਾਇਸੈਂਸ ਨਾਲ ਆਪਣਾ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ ਅਤੇ ਇਕ ਮਹੀਨੇ ਬਾਅਦ ਉਹ ਪੱਕਾ ਲਾਇਸੈਂਸ ਟੈਸਟ ਦੇ ਕੇ ਬਣਵਾ ਸਕਦਾ ਹੈ। ਆਰ. ਟੀ. ਓ. ਰਣਦੀਪ ਸਿੰਘ ਹੀਰਾ ਨੇ ਦੱਸਿਆ ਕਿ ਲਾਇਸੈਂਸ ਦੀ ਬੈਕਲਾਗ ਸ਼ੁਰੂ ਕਰਨ ’ਤੇ ਵਿਚਾਰ-ਚਰਚਾ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਕਿਹਾ ਕਿ ਲਾਇਸੈਂਸ ਦੀ ਬੈਕਲਾਗ ਸ਼ੁਰੂ ਨਹੀਂ ਕੀਤੀ ਜਾਵੇਗੀ।
2011 ’ਚ ਸ਼ੁਰੂ ਹੋਏ ਸਮਾਰਟ ਕਾਰਡ ਵਾਲੇ ਲਾਇਸੈਂਸ
2011 ’ਚ ਸਮਾਰਟ ਕਾਰਡ ਵਾਲੇ ਲਾਇਸੈਂਸ ਸ਼ੁਰੂ ਹੋਏ ਸਨ। 2010 ਤੱਕ ਸਿੰਗਲ ਪੇਜ ’ਤੇ ਹੋਲੋਗ੍ਰਾਮ ਲਗਾ ਕੇ ਲਾਇਸੈਂਸ ਬਣਾਇਆ ਜਾਂਦਾ ਸੀ। 2011 ’ਚ ਸਮਾਰਟ ਕਾਰਡ ਦੇ ਲਾਇਸੈਂਸ ਬਣਨੇ ਸ਼ੁਰੂ ਹੋਏ, ਜੋ ਵਾਹਨ-3 ਪੋਰਟਲ ’ਤੇ ਆਨਲਾਈਨ ਚੜ੍ਹਾਏ ਜਾਣ ਲੱਗੇ। ਇਸ ਤੋਂ ਬਾਅਦ ਟ੍ਰਾਂਸਪੋਰਟ ਵਿਭਾਗ ਨੇ ਇਸ ਨੂੰ ਅਪਡੇਟ ਕਰ ਕੇ ਵਾਹਨ-4 ਪੋਰਟਲ ’ਚ ਤਬਦੀਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ 'ਚ ਬਣਾਏ ਜਾਣਗੇ 28 ਨਵੇਂ ਪੁਲਸ ਸਟੇਸ਼ਨ, ਇਨ੍ਹਾਂ ਅਪਰਾਧਾਂ 'ਤੇ ਹੋਵੇਗਾ ਐਕਸ਼ਨ
ਇੰਨੀ ਹੋਵੇਗੀ ਸਰਕਾਰੀ ਫੀਸ
ਦੱਸ ਦੇਈਏ ਕਿ ਵਿਭਾਗ ਨੇ ਲਾਇਸੈਂਸ ਬਣਵਾਉਣ ਦੀ ਪ੍ਰੋਸੈੱਸ ਨੂੰ ਆਨਲਾਈਨ ਆਸਾਨ ਕਰ ਦਿੱਤਾ ਹੈ। ਸਾਰਥੀ ਦੀ ਸਾਈਟ ’ਤੇ ਜਾ ਕੇ ਬਿਨੈਕਾਰ ਖੁਦ ਲਰਨਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ, ਜੋ 6 ਮਹੀਨੇ ਲਈ ਵੈਲਿਡ ਹੁੰਦਾ ਹੈ। ਇਸ ਤੋਂ ਬਾਅਦ ਉਹ ਇਕ ਮਹੀਨੇ ਬਾਅਦ ਪੱਕਾ ਲਾਇਸੈਂਸ ਅਪਲਾਈ ਕਰ ਸਕਦਾ ਹੈ। ਹਾਲਾਂਕਿ ਵਾਹਨ ਦੇ ਜ਼ਰੀਏ ਬਿਨੈਕਾਰ ਨੂੰ ਮੈਸੇੇਜ ਭੇਜ ਕੇ ਸੂਚਿਤ ਕੀਤਾ ਜਾਂਦਾ ਹੈ ਕਿ ਬਿਨੈਕਾਰ ਆਪਣਾ ਪੱਕਾ ਲਾਇਸੈਂਸ ਅਪਲਾਈ ਕਰ ਸਕਦਾ ਹੈ। ਲਰਨਿੰਗ ਲਾਇਸੈਂਸ (ਸਕੂਟਰ, ਮੋਟਰਸਾਈਕਲ) ਲਈ 520 ਰੁਪਏ ਅਤੇ ਪੱਕੇ ਲਾਇਸੈਂਸ ਲਈ 1385 ਰੁਪਏ ਫੀਸ ਅਦਾ ਕਰਨੀ ਪਵੇਗੀ। ਲਾਇਸੈਂਸ ਅਪਲਾਈ ਕਰਨ ਲਈ ਬਿਨੈਕਾਰ ਨੂੰ ਡਾਕਟਰ ਤੋਂ ਮੈਡੀਕਲ ਰਿਪੋਰਟ ਲਗਾਉਣੀ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ ਲਈ ਪਾਗਲਪਨ ਦੀ ਹੱਦ! Toilet 'ਚ ਡਿੱਗਿਆ ਫ਼ੋਨ ਤਾਂ ਨੌਜਵਾਨ ਨੇ ਖਾ ਲਿਆ ਜ਼ਹਿਰ (ਵੀਡੀਓ)
ਕੁਰੱਪਸ਼ਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਲਿਆ ਫੈਸਲਾ : ਐੱਸ. ਟੀ. ਸੀ.
ਸਟੇਟ ਟ੍ਰਾਂਸਪੋਰਟ ਕਮਿਸ਼ਨਰ (ਐੱਸ. ਟੀ. ਸੀ.) ਮਨੀਸ਼ ਕੁਮਾਰ ਨੇ ਦੱਸਿਆ ਕਿ ਹੈਵੀ ਲਾਇਸੈਂਸ ਬਣਵਾਉਣ ਲਈ ਨਾਰਮਲ ਲਾਇਸੈਂਸ 1 ਸਾਲ ਪੁਰਾਣਾ ਹੋਣਾ ਚਾਹੀਦਾ ਹੈ ਪਰ ਉਨ੍ਹਾਂ ਕੋਲ ਅਜਿਹੀ ਐਪਲੀਕੇਸ਼ਨ ਆਈ ਹੈ ਕਿ ਬੈਕਲਾਗ ਨੂੰ ਗਲਤ ਤਰੀਕੇ ਨਾਲ ਸਾਰਥੀ ’ਤੇ ਆਨਲਾਈਨ ਚੜ੍ਹਾਇਆ ਗਿਆ ਹੈ। ਕਰੱਪਸ਼ਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਕੁਝ ਲਾਇਸੈਂਸਾਂ ਦਾ ਸਮਾਂ 50 ਸਾਲ, 40 ਸਾਲ ਅਤੇ 30 ਸਾਲ ਤੱਕ ਦਾ ਸੀ ਜੋ ਕਾਨੂੰਨੀ ਤੌਰ ’ਤੇ ਗਲਤ ਸਨ। ਇਸ ਲਈ ਲਾਇਸੈਂਸ ਦੀ ਬੈਕਲਾਗ ਬੰਦ ਕਰ ਦਿੱਤੀ ਗਈ ਹੈ। ਜੇਕਰ ਕਿਸੇ ਦਾ ਲਾਇਸੈਂਸ ਪੁਰਾਣਾ ਆਫਲਾਈਨ ਹੈ। ਉਹ ਆਨਲਾਈਨ ਸਾਰਥੀ ਪੋਰਟਲ ’ਤੇ ਲਰਨਿੰਗ ਲਾਇਸੈਂਸ ਅਪਲਾਈ ਕਰ ਸਕਦਾ ਹੈ, ਜੋ ਨਵੇਂ ਤਰੀਕੇ ਨਾਲ ਲਾਇਸੈਂਸ ਬਣਵਾਏਗਾ, ਉਹ ਰੋਡ ਸੇਫਟੀ ਦੇ ਤਹਿਤ ਨਿਯਮਾਂ ਮੁਤਾਬਕ ਹੀ ਬਣੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8