ਪਰਿਵਾਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, ਟੋਏ 'ਚ ਡਿੱਗਣ ਕਾਰਨ 9 ਮਹੀਨਿਆਂ ਦੇ ਬੱਚੇ ਦੀ ਦਰਦਨਾਕ ਮੌਤ
Sunday, Jun 27, 2021 - 06:52 PM (IST)
ਸਾਦਿਕ (ਪਰਮਜੀਤ)-ਸਾਦਿਕ-ਫਰੀਦਕੋਟ ਵਾਲੀ ਸੜਕ 'ਤੇ ਦਾਣਾ ਮੰਡੀ ਮੂਹਰੇ ਝੁੱਗੀਆਂ ਪਾ ਕੇ ਬੈਠੇ ਇਕ ਗਰੀਬ ਪਰਿਵਾਰ ਦੇ 9 ਮਹੀਨਿਆਂ ਦੇ ਲੜਕੇ ਦੇ ਟੋਏ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੋਮ ਨਾਥ ਦਾ ਲੜਕਾ ਖੇਡਦਾ-ਖੇਡਦਾ ਅਚਾਨਕ ਝੁੱਗੀ ਮੂਹਰੇ ਗੰਦੇ ਪਾਣੀ ਦੀ ਨਿਕਾਸੀ ਲਈ ਪੁੱਟੇ ਟੋਏ ਵਿੱਚ ਡਿੱਗ ਪਿਆ।
ਕਾਫ਼ੀ ਦੇਰ ਤਲਾਸ਼ ਕਰਨ ਤੋਂ ਬਾਅਦ ਜਦ ਪਰਿਵਾਰ ਨੇ ਟੋਇਆ ਵੇਖਿਆ ਤਾਂ ਬੱਚਾ ਉਸ ਵਿੱਚ ਡਿੱਗਾ ਪਿਆ ਸੀ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਸੋਮ ਨਾਥ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਹੈ। ਇਸ ਦੁੱਖ਼ਦਾਈ ਘਟਨਾ ਨਾਲ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: ਡਰਾਈਵਰ ਤੋਂ ਤੰਗ ਆ ਕੇ 2 ਬੱਚਿਆਂ ਦੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਲਾਂ 'ਚ ਉੱਜੜਿਆ ਪਰਿਵਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।