ਨਾਜਾਇਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਸਣੇ 9 ਗ੍ਰਿਫਤਾਰ
Saturday, Jul 21, 2018 - 09:16 PM (IST)
ਜਲੰਧਰ (ਅਰੁਣ ਚੋਪੜਾ)— ਜ਼ਿਲਾ ਜਲੰਧਰ ਦਿਹਾਤੀ ਥਾਣਾ ਸ਼ਾਹਕੋਟ ਦੀ ਪੁਲਸ ਨੇ ਸ਼ਨੀਵਾਰ ਨੂੰ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਨਾਜਾਇਜ਼ ਸ਼ਰਾਬ ਅਤੇ 70 ਗ੍ਰਾਮ ਨਸ਼ੀਲੇ ਪਦਾਰਥ ਸਣੇ 9 ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ। ਜਿਸ ਦੌਰਾਨ ਹਨੀ ਵਰਮਾ, ਸ਼ਰਨਪ੍ਰੀਤ ਸਿੰਘ , ਰਵੀਪਾਲ, ਵਿਜੇ ਕੁਮਾਰ, ਸੁਖਦੇਵ ਰਾਜ, ਅਵਤਾਰ ਸਿੰਘ,ਸੰਦੀਪ ਕੁਮਾਰ, ਨਿਕਾ, ਰੱਜਤ, ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 11 ਹੋਰ ਲੋਕਾਂ ਨੂੰ ਵੀ ਨਸ਼ਾ ਛੁਡਾਓ ਕੇਂਦਰ 'ਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਸੀਨੀਅਰ ਅਧਿਕਾਰੀ ਥਾਣਾ ਮੁਖੀ ਸ਼ਾਹਕੋਟ ਨੇ ਦੱਸਿਆ ਵੱਖ-ਵੱਖ ਪੁਲਸ ਟੀਮਾਂ ਦੀ ਮਦਦ ਨਾਲ ਨਸ਼ਾ ਅਤੇ ਸ਼ਰਾਬ ਵੇਚਣ ਵਾਲੇ 9 ਮੁਲਜ਼ਮਾ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਪਾਸੋਂ 70 ਗ੍ਰਾਮ ਨਸ਼ੀਲਾ ਪਦਾਰਥ, 196 ਬੋਤਲਾਂ ਨਾਜਾਇਜ਼ ਸ਼ਰਾਬ, 48 ਹਜ਼ਾਰ ਰੁਪਏ ਭਾਰਤੀ ਕਰੰਸੀ ਅਤੇ ਸਿਟੀ ਹੌਂਡਾ ਕਾਰ (ਡੀ.ਐੱਲ.08-ਸੀ.ਜੇ.5376) ਬਰਾਮਦ ਕੀਤੀ ਹੈ। ਪੁਲਸ ਨੇ ਕਾਬੂ ਕੀਤੇ ਗਏ 9 ਮੁਲਜ਼ਮਾ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਪੁਲਸ ਨੇ ਸ਼ਾਹਕੋਟ ਦੇ 11 ਲੋਕਾਂ ਨੂੰ ਨਸ਼ਾ ਛੁਡਾਓ ਕੇਂਦਰ 'ਚ ਦਾਖਲ ਹੋ ਕੇ ਆਪਣਾ ਇਲਾਜ਼ ਕਰਵਾਉਣ ਲਈ ਪ੍ਰੇਰਿਤ ਕੀਤਾ। ਜਿਨ੍ਹਾਂ ਦੀ ਪਛਾਣ ਰਾਜਨ ਪੁੱਤਰ ਸੁਖਦੇਵ ਰਾਜ, ਰਮਨ ਕੁਮਾਰ ਪੁੱਤਰ ਦਲਬੀਰ ਕੁਮਾਰ, ਰਾਜਾ ਪੁੱਤਰ ਵੀਰੂ, ਸੋਨੂੰ ਪੁੱਤਰ ਤਰਸੇਮ ਲਾਲ, ਮੱਖਣ ਪੁੱਤਰ ਰਾਜ ਕੁਮਾਰ, ਸ਼ਾਮ ਦੱਤ ਪੁੱਤਰ ਭੋਲਾ, ਰਵੀ ਪੁੱਤਰ ਦੁੱਲਾ, ਸੁਰਜੀਤ ਸਿੰਘ ਪੁੱਤਰ ਸ਼ੇਰ ਸਿੰਘ, ਦਲਬੀਰ ਪੁੱਤਰ ਮੰਗਤ ਰਾਮ, ਦੀਪ ਪੁੱਤਰ ਅਮਰਜੀਤ ਅਤੇ ਸੰਨੀ ਪੁੱਤਰ ਜਸਵਿੰਦਰਪਾਲ ਕਾਕਾ ਨੂੰ ਨਸ਼ਾ ਛੁਡਾਓ ਕੇਂਦਰ 'ਚ ਦਾਖਲ ਕਰਵਾਇਆ ਗਿਆ ਹੈ।
