ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, ਫ਼ੌਜੀਆਂ ਸਮੇਤ 71 ਦੀ ਰਿਪੋਰਟ ਆਈ ਪਾਜ਼ੇਟਿਵ

Wednesday, Jul 08, 2020 - 05:26 PM (IST)

ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, ਫ਼ੌਜੀਆਂ ਸਮੇਤ 71 ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ (ਵੈੱਬ ਡੈਸਕ) : ਜ਼ਿਲ੍ਹਾ ਜਲੰਧਰ 'ਚ ਕੋਰੋਨਾ ਵਾਇਰਸ ਲਗਾਤਾਰ ਮਾਰੂ ਹੁੰਦਾ ਜਾ ਰਿਹਾ ਹੈ। ਸ਼ਹਿਰ 'ਚ ਬੁੱਧਵਾਰ ਨੂੰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਜ਼ਿਲ੍ਹੇ 'ਚ ਅੱਜ ਫੌਜੀਆਂ ਸਮੇਤ 71 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਹੁਣ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ। ਦੱਸ ਦਈਏ ਕਿ ਜਿੱਥੇ ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਨਾਲ ਸਿਹਤ ਮਹਿਕਮੇ 'ਚ ਚਿੰਤਾ ਪਾਈ ਜਾ ਰਹੀ ਹੈ, ਉੱਥੇ ਹੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਆਏ ਪਾਜ਼ੇਟਿਵ ਰੋਗੀਆਂ 'ਚੋਂ ਨਿਜੀ ਹਸਪਤਾਲ ਦਾ ਡਾਕਟਰ, ਕਰੀਬ 20 ਲੋਕ ਭੋਗਪੁਰ ਦੇ ਅਤੇ ਹੋਰ ਆਰਮੀ ਨਾਲ ਸਬੰਧਤ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਕੋਰੋਨਾ ਦੇ 10 ਨਵੇਂ ਮਾਮਲੇ ਆਏ ਸਾਹਮਣੇ

ਮੰਗਲਵਾਰ 2 ਨਰਸਾਂ ਸਮੇਤ 18 ਦੀ ਰਿਪੋਰਟ ਪਾਜ਼ੇਟਿਵ
2 ਨਰਸਾਂ ਅਤੇ ਪਿਛਲੇ ਦਿਨੀਂ ਦੁਬਈ ਤੋਂ ਪਰਤੇ ਇਕ ਵਿਅਕਤੀ ਸਮੇਤ 18 ਲੋਕਾਂ ਦੀ ਰਿਪੋਰਟ ਮੰਗਲਵਾਰ ਨੂੰ ਕੋਰੋਨਾ ਪਾਜ਼ੇਟਿਵ ਆਈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿਚ ਇਕ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲ ਦੀ ਸਟਾਫ ਨਰਸ ਅਤੇ ਪਿਛਲੇ ਦਿਨੀਂ ਦੁਬਈ ਤੋਂ ਆਇਆ ਵਿਅਕਤੀ ਸ਼ਾਮਲ ਹਨ, ਜਦਕਿ 2 ਮਰੀਜ਼ ਦੂਸਰੇ ਜ਼ਿਲਿਆਂ ਦੇ ਹਨ। ਉਨ੍ਹਾਂ ਦੱਸਿਆ ਕਿ 18 ਰਿਪੋਰਟਾਂ ਵਿਚੋਂ 17 ਫਰੀਦਕੋਟ ਮੈਡੀਕਲ ਕਾਲਜ ਤੋਂ ਪ੍ਰਾਪਤ ਹੋਈਆਂ ਅਤੇ ਇਕ ਨਿੱਜੀ ਹਸਪਤਾਲ ਦੀ ਲੈਬਾਰਟਰੀ ਤੋਂ ਆਈ।

616 ਮਰੀਜ਼ ਹੋਏ ਡਿਸਚਾਰਜ, ਸਿਰਫ 296 ਐਕਟਿਵ ਕੇਸ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਅਤੇ ਪਿਮਸ ਵਿਚ ਕੋਵਿਡ ਕੇਅਰ ਸੈਂਟਰ, ਐੱਨ. ਆਈ. ਟੀ. ਵਿਚ ਬਣੇ ਕੁਆਰੰਟਾਈਨ ਸੈਂਟਰਾਂ ਸਮੇਤ ਸਾਰੇ ਸਥਾਨਾਂ ਨੂੰ ਦੇਖਿਆ ਜਿਥੇ ਜ਼ਰੂਰਤ ਪੈਣ 'ਤੇ ਸਹੂਲਤਾਂ ਦੇ ਪ੍ਰਬੰਧ ਹੋ ਸਕਦੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 934 ਪਾਜ਼ੇਟਿਵ ਕੇਸ ਆਏ ਹਨ, ਜਿਨ੍ਹਾਂ 'ਚੋਂ 616 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਹੁਣ ਜ਼ਿਲ੍ਹੇ ਵਿਚ ਸਿਰਫ 296 ਐਕਟਿਵ ਕੇਸ ਬਚੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮੈਨੇਜਮੈਂਟ ਦੀ ਪਹਿਲੀ ਅਪ੍ਰੋਚ ਰਹਿੰਦੀ ਹੈ ਕਿ ਪਾਜ਼ੇਟਿਵ ਕੇਸਾਂ ਨੂੰ ਟ੍ਰੈਕ ਕਰ ਕੇ ਉਨ੍ਹਾਂ ਨੂੰ ਘੱਟ ਕੀਤਾ ਜਾਵੇ। ਦੂਜਾ ਜੇਕਰ ਕੇਸ ਵਧਦੇ ਹਨ ਤਾਂ ਸਾਡੇ ਕੋਲ ਇਲਾਜ ਦੀ ਸਹੂਲਤ ਜਿਵੇਂ ਕਿ ਬੈੱਡਜ਼, ਆਕਸੀਜਨ ਸਪਲਾਈ ਅਤੇ ਵੈਂਟੀਲੇਟਰ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਤੀਸਰਾ ਡੈੱਥ ਕੇਸ 'ਤੇ ਕੰਟਰੋਲ ਕਰੀਏ ਤਾਂ ਕਿ ਸੀ. ਆਰ. ਐੱਫ. ਘੱਟ ਤੋਂ ਘੱਟ ਹੋਵੇ।

ਇਹ ਵੀ ਪੜ੍ਹੋ : ਹੈਲਥ ਕਲੱਬ 'ਚ ਕਬੱਡੀ ਖਿਡਾਰੀ 'ਤੇ ਫਾਈਰਿੰਗ, ਹਾਲਤ ਗੰਭੀਰ

ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ    6818 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1033, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 942, ਲੁਧਿਆਣਾ 'ਚ 1182, ਸੰਗਰੂਰ 'ਚ 588 ਕੇਸ, ਪਟਿਆਲਾ 'ਚ 436, ਮੋਹਾਲੀ (ਐੱਸ. ਏ. ਐੱਸ. ਨਗਰ) 319, ਗੁਰਦਾਸਪੁਰ 'ਚ 270 ਕੇਸ, ਪਠਾਨਕੋਟ 'ਚ 236, ਤਰਨਤਾਰਨ 207, ਹੁਸ਼ਿਆਰਪੁਰ 'ਚ 189, ਨਵਾਂਸ਼ਹਿਰ 'ਚ 180, ਮੁਕਤਸਰ 140, ਫਤਿਹਗੜ੍ਹ ਸਾਹਿਬ 'ਚ 131, ਫਰੀਦਕੋਟ 128,  ਰੋਪੜ 'ਚ 117, ਮੋਗਾ 'ਚ 135, ਫਾਜ਼ਿਲਕਾ 103, ਫਿਰੋਜ਼ਪੁਰ 'ਚ 122, ਬਠਿੰਡਾ 117, ਕਪੂਰਥਲਾ 121, ਬਰਨਾਲਾ 'ਚ 71, ਮਾਨਸਾ 'ਚ 51 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4748 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1896 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 174 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Anuradha

Content Editor

Related News