ਗੈਂਗਸਟਰ ਦਿਲਪ੍ਰੀਤ ਦਾ 7 ਦਿਨ ਦਾ ਰਿਮਾਂਡ ਵਧਿਆ

Friday, Jan 10, 2020 - 01:20 AM (IST)

ਗੈਂਗਸਟਰ ਦਿਲਪ੍ਰੀਤ ਦਾ 7 ਦਿਨ ਦਾ ਰਿਮਾਂਡ ਵਧਿਆ

ਪੰਚਕੂਲਾ, (ਮੁਕੇਸ਼)— ਪਿੰਜੌਰ ਦੇ ਮੜ੍ਹਾਂਵਾਲਾ 'ਚ ਸਾਲ 2017 'ਚ ਗਨ ਪੁਆਇੰਟ 'ਤੇ ਕਾਰ ਲੁੱਟਣ ਦੇ ਮਾਮਲੇ ਦੇ ਮੁਲਜ਼ਮ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਦਾ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਕ੍ਰਾਈਮ ਬ੍ਰਾਂਚ ਸੈਕਟਰ-26 ਨੇ ਉਸ ਨੂੰ ਪਿੰਡ ਮੜ੍ਹਾਂਵਾਲਾ ਦੇ ਨੇੜੇ 26 ਦਸੰਬਰ ਨੂੰ ਕਬਾੜੀ ਤੋਂ 20 ਹਜ਼ਾਰ ਕੈਸ਼ ਲੁੱਟ ਦੇ ਮਾਮਲੇ 'ਚ ਕੋਰਟ 'ਚ ਪੇਸ਼ ਕੀਤਾ। ਕੋਰਟ ਨੇ ਮੁਲਜ਼ਮ ਨੂੰ 7 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਫਿਲਹਾਲ ਮੁਲਜ਼ਮ ਤੋਂ ਪੁੱਛਗਿਛ ਕਰ ਕੇ ਵਾਰਦਾਤ 'ਚ ਸ਼ਾਮਲ ਫਰਾਰ ਹੋਰ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ 'ਚ ਜੁਟੀ ਹੈ। ਉਥੇ ਹੀ ਸਾਲ 2017 'ਚ ਲੁੱਟ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮ ਦਿਲਪ੍ਰੀਤ ਤੋਂ ਪੁੱਛਗਿਛ ਕਰ ਕੇ ਵਾਰਦਾਤ 'ਚ ਸ਼ਾਮਲ ਅੰਮ੍ਰਿਤਸਰ ਨਿਵਾਸੀ ਬੰਟੀ ਦੀ ਪਛਾਣ ਪਤਾ ਕੀਤੀ ਹੈ ਪਰ ਫਿਲਹਾਲ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।
 


author

KamalJeet Singh

Content Editor

Related News