ਫਿਰੋਜ਼ਪੁਰ ਦੇ 4 ਵਿਧਾਨ ਸਭਾ ਸਰਕਲਾਂ 'ਚ ਸ਼ਾਮ 5 ਵਜੇ ਤੱਕ 66.26 ਫੀਸਦੀ ਵੋਟਿੰਗ

Sunday, Feb 20, 2022 - 06:23 PM (IST)

ਫਿਰੋਜ਼ਪੁਰ (ਕੁਮਾਰ) : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ 4 ਵਿਧਾਨ ਸਭਾ ਸਰਕਲਾਂ 'ਚ ਸ਼ਾਮ 5 ਵਜੇ ਤੱਕ 66.26 ਫੀਸਦੀ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ 'ਚ 60.5 ਫੀਸਦੀ, ਦਿਹਾਤੀ ਵਿਧਾਨ ਸਭਾ ਹਲਕੇ 'ਚ 68 ਫੀਸਦੀ, ਜ਼ੀਰਾ ਵਿਧਾਨ ਸਭਾ ਹਲਕੇ 'ਚ 63 ਫੀਸਦੀ ਅਤੇ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ 'ਚ 73.6 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਸ਼ਾਂਤੀਪੂਰਵਕ ਚੱਲ ਰਹੀ ਹੈ।


Harnek Seechewal

Content Editor

Related News