ਲੁਧਿਆਣਾ ’ਚ 63 ਪਸ਼ੂਆਂ ਦੀ ਮੂੰਹਖੁਰ ਦੀ ਬੀਮਾਰੀ ਕਾਰਨ ਮੌਤ, ਸਹਿਮੇ ਲੋਕ

Wednesday, Aug 11, 2021 - 04:05 PM (IST)

ਲੁਧਿਆਣਾ ’ਚ 63 ਪਸ਼ੂਆਂ ਦੀ ਮੂੰਹਖੁਰ ਦੀ ਬੀਮਾਰੀ ਕਾਰਨ ਮੌਤ, ਸਹਿਮੇ ਲੋਕ

ਲੁਧਿਆਣਾ (ਸਲੂਜਾ) : ਇਕ ਹਫਤੇ ਦੇ ਅੰਦਰ ਹੀ ਪਿੰਡ ਬੇਰ ਕਲਾਂ ’ਚ 63 ਪਸ਼ੂਆਂ ਦੀ ਮੂੰਹਖੁਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ। ਇਹ ਜਾਣਕਾਰੀ ਦੇਰ ਸ਼ਾਮ ਪਸ਼ੂ ਪਾਲਣ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਪਰਮਪਾਲ ਸਿੰਘ ਵਾਲੀਆ ਨੇ ਦਿੰਦਿਆ ਦੱਸਿਆ ਕਿ ਇਹ ਬੀਮਾਰੀ ਛੂਤ ਦੀ ਬੀਮਾਰੀ ਹੁੰਦੀ ਹੈ, ਜਿਹੜਾ ਵੀ ਪਸ਼ੂ ਇਸ ਦੀ ਲਪੇਟ ਵਿਚ ਆ ਜਾਂਦਾ ਹੈ, ਉਸ ਦੇ ਮੂੰਹ ਅਤੇ ਪੈਰ ’ਤੇ ਛਾਲੇ ਹੋਣ ਲੱਗ ਜਾਂਦੇ ਹਨ। ਇਸ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਪਸ਼ੂ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾ ਕੇ ਇਥੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਨਾਲ ਹੀ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਬੀਮਾਰੀ ਦੀ ਲਪੇਟ ਵਿਚ ਆਏ ਪਸ਼ੂਆਂ ਦੇ ਇਲਾਜ ਵਿਚ ਦਿਨ-ਰਾਤ ਜੁਟੀਆਂ ਹੋਈਆਂ ਹਨ। ਜਦੋਂ ਤੋਂ ਕੈਂਪ ਲਗਾਇਆ ਗਿਆ ਹੈ, ਉਦੋਂ ਤੋਂ ਕਿਸੇ ਪਸ਼ੂ ਦੀ ਮੌਤ ਨਹੀਂ ਹੋਈ, ਜਦੋਂਕਿ ਬੀਮਾਰ ਪਸ਼ੂਆਂ ਦੀ ਰਿਕਵਰੀ ਹੋ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ ਕਮੇਟੀ ਨੇ 125 ਬੈੱਡਾਂ ਦੇ ਹਸਪਤਾਲ ਦੀ ਰਾਹ ’ਚ ਸਰਨਾ ਵੱਲੋਂ ਅੜਿੱਕੇ ਡਾਹੁਣ ਦੇ ਮਾਮਲੇ ’ਚ ਦਖਲ ਮੰਗਿਆ

ਵੈਟਰਨਰੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਸਾਂਝੇ ਕੀਤੇ ਟਿਪਸ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਟੈਨੀਮਲ ਸਾਇੰਸ਼ਿਜ਼ ਯੂਨੀਵਰਸਿਟੀ ਲੁਧਿਆਣਾ ਦੇ ਡਾ. ਦੀਪਤੀ ਨਾਰੰਗ, ਮੁਖੀ ਵੈਟਰਨਰੀ ਮਾਈਕ੍ਰੋਲੋਜੀ ਵਿਭਾਗ ਨੇ ਟਿਸਪ ਸਾਂਝੇ ਕਰਦਿਆਂ ਦੱਸਿਆ ਕਿ ਮੂੰਹਖੁਰ ਦੀ ਬੀਮਾਰੀ ਇਕ ਛੂਤ ਦੀ ਬੀਮਾਰੀ ਹੈ, ਜੋ ਇਕ ਪਸ਼ੂ ਤੋਂ ਦੂਜੇ ਪਸ਼ੂ ਤੱਕ ਤੇਜ਼ੀ ਨਾਲ ਫੈਲਦੀ ਹੈ। ਇਸ ਦੀਆਂ 3 ਕਿਸਮਾਂ ਹੁੰਦੀਆਂ ਹਨ। ਇਹ ਬੀਮਾਰੀ ਗਾਂ, ਮੱਝ, ਭੇਡ, ਬੱਕਰੀਆਂ ਅਤੇ ਸੂਰਾਂ ’ਤੇ ਅਸਰ ਕਰਦੀ ਹੈ। ਬਾਰਿਸ਼ ਦੇ ਮੌਸਮ ਵਿਚ ਇਹ ਬੀਮਾਰੀ ਪਰਚੰਡ ਰੂਪ ਧਾਰ ਲੈਂਦੀ ਹੈ। ਇਸ ਬੀਮਾਰੀ ਤੋਂ ਬਚਾਅ ਲਈ ਪਸ਼ੂਆਂ ਨੂੰ ਹਰ 6 ਮਹੀਨੇ ਬਾਅਦ ਟੀਕਾ ਲਗਵਾਉਣ। ਜਦੋਂ ਵੀ ਤੁਸੀਂ ਇਹ ਦੋਖੋ ਕਿ ਤੁਹਾਡੇ ਪਸ਼ੂ ਨੂੰ ਬੁਖਾਰ ਹੋ ਗਿਆ ਹੈ, ਮੂੰਹ ਜਾਂ ਪੈਰਾਂ ’ਤੇ ਛਾਲੇ ਹੋ ਗਏ ਹਨ, ਮੂੰਹ ਵਿਚੋਂ ਲਾਰ ਵਗ ਰਹੀ ਹੋਵੇ ਤਾਂ ਇਹ ਮੂੰਹਖੁਰ ਦੀ ਬੀਮਾਰੀ ਦੇ ਲੱਛਣ ਹਨ। ਦੂਜੇ ਪਸ਼ੂਆਂ ਨੂੂੰ ਬੀਮਾਰੀ ਤੋਂ ਪੀੜਤ ਪਸ਼ੂ ਤੋਂ ਵੱਖ ਕਰ ਦਿਓ ਤਾਂ ਕਿ ਦੂਜੇ ਪਸ਼ੂ ਸੁਰੱਖਿਅਤ ਰਹਿ ਸਕਣ।

ਇਹ ਵੀ ਪੜ੍ਹੋ : ਹਾਕੀ ਖਿਡਾਰਨ ਗੁਰਜੀਤ ਕੌਰ ਦਾ ਅਜਨਾਲਾ ਪਹੁੰਚਣ ’ਤੇ ਭਰਵਾਂ ਸਵਾਗਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News