ਪੰਜਾਬ ਪੁਲਸ ਦੇ ਮੁਲਾਜ਼ਮ ਦੇ 6 ਸਾਲਾ ਬੱਚੇ ਦੀ ਲੜਾਈ 'ਚ ਤਾੜ-ਤਾੜ ਚੱਲੀਆਂ ਗੋਲੀਆਂ

02/17/2024 10:27:17 AM

ਗੁਰਦਾਸਪੁਰ(ਗੁਰਪ੍ਰੀਤ ਸਿੰਘ) - ਬਟਾਲਾ ਦੇ ਗੁਰੂ ਨਾਨਕ ਨਗਰ ਵਿਚ ਬੱਚਿਆਂ ਦੀ ਮਾਮੂਲੀ ਤਕਰਾਰ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਇੰਨਾ ਵੱਧ ਗਿਆ ਕਿ 6 ਰੋਂਦ ਗੋਲੀ ਚਲ ਗਈ।  ਸੂਚਨਾ ਮਿਲਦੇ ਹੀ ਟੀਮ ਨਾਲ ਮੌਕੇ 'ਤੇ ਪਹੁੰਚੇ ਡੀਐਸਪੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | 

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਇਕੋਨਮੀ ’ਚ ਇੰਡਸਟ੍ਰੀ ਤੇ ਸਰਵਿਸ ਸੈਕਟਰਾਂ ਨੂੰ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ

ਗੱਲਬਾਤ ਦੌਰਾਨ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਮੋਹਿਤ ਬੇਦੀ ਨੇ ਦੱਸਿਆ ਕੀ ਮੇਰਾ ਸਾਲ ਦਾ ਬੇਟਾ ਹੈ ਜਿਸ ਦਾ ਗਲੀ ਦੇ ਕਿਸੇ ਬੱਚੇ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਮੇਰੀ ਪਤਨੀ ਨੂੰ ਬੱਚੇ ਦੇ ਪਰਿਵਾਰ ਵਾਲਿਆਂ ਨੇ ਬੁਰਾ ਭਲਾ ਕਿਹਾ ਮੈਨੂੰ ਵੀ ਫੋਨ 'ਤੇ ਮਾੜਾ ਬੋਲਿਆ। ਇਸ ਮਗਰੋਂ ਜਦੋ ਮੈਂ ਘਰ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ 'ਤੇ ਮੈਨੂੰ ਧਮਕੀਆਂ ਦਿੱਤੀਆਂ। ਇਸ ਦੇ ਨਾਲ ਹੀ ਮੇਰੇ 'ਤੇ ਫਾਇਰ ਕੀਤੇ ਗਏ ਅਤੇ ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਜਾਣਕਾਰੀ ਦਿੰਦੇ ਹੋਏ ਮੋਹਿਤ ਬੇਦੀ ਨੇ ਦੱਸਿਆ ਕਿ ਮੈਂ ਖੁਦ ਪੰਜਾਬ ਪੁਲਸ ਵਿੱਚ ਮੁਲਾਜਮ ਹਾਂ ਜੇਕਰ ਮੇਰੀ ਇਥੇ ਸੁਣਵਾਈ ਨਾ ਹੋਈ ਤਾਂ ਮੈਂ ਉੱਪਰ ਤਕ ਜਾਵਾਂਗਾ | 

ਇਹ ਵੀ ਪੜ੍ਹੋ :    ਸਰਕਾਰ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂ ਪੰਧੇਰ ਕੋਲੋਂ ਸੁਣੋ ਅਗਲੀ ਰਣਨੀਤੀ

ਦੂਸਰੀ ਧਿਰ ਦੀ ਔਰਤ ਨੇ ਦੱਸਿਆ ਕਿ ਮੇਰੇ ਬੇਟੇ ਦੀ ਲੜਾਈ ਉਹਨਾਂ ਦੇ ਬੇਟੇ ਨਾਲ ਹੋਈ ਪਹਿਲਾਂ ਬੱਚੇ ਦੀ ਮਾਂ ਨੇ ਸਾਡੇ ਘਰ ਆ ਕੇ ਗਲੀ ਗਲੋਚ ਕੀਤਾ ਫਿਰ ਆਪਣੇ ਪਤੀ ਤੇ ਹੋਰ ਲੋਕਾਂ ਨੂੰ ਲਿਆਕੇ ਗੱਲਾਂ ਕੱਢੀਆਂ। ਉਨ੍ਹਾਂ ਕੋਲ ਹਥਿਆਰ ਵੀ ਸਨ। ਔਰਤ ਨੇ ਦੋਸ਼ ਲਗਾਇਆ ਹੈ ਕਿ ਪਹਿਲਾਂ ਉਨ੍ਹਾਂ ਨੇ ਸਾਡੇ 'ਤੇ ਗੋਲੀ ਚਲਾਈ ਫਿਰ ਬਾਅਦ 'ਚ ਬਚਾਅ ਲਈ ਅਸੀਂ ਗੋਲੀ ਚਲਾਈ ਸੀ। ਮੌਕੇ 'ਤੇ ਪਹੁੰਚੇ ਬਟਾਲਾ ਪੁਲਸ ਦੇ ਡੀਐਸਪੀ ਲਲਿਤ ਕੁਮਾਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਹ ਮੌਕੇ 'ਤੇ ਪਹੁਚੇ ਹਨ ਅਤੇ ਤਫਤੀਸ਼ ਕੀਤੀ ਜਾ ਰਹੀ ਹੈ | 

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ, ਹੋਟਲਾਂ ਤੇ ਰਿਜ਼ੋਰਟਾਂ ’ਚ 40 ਫੀਸਦੀ ਐਡਵਾਂਸ ਬੁਕਿੰਗ ਰੱਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News