ਪੁਲਸ ਨੇ ਕਰਵਾਇਆ 6 ਪ੍ਰਵਾਸੀ ਮਜ਼ਦੂਰਾਂ ਦਾ ਕੋਰੋਨਾ ਟੈਸਟ

Thursday, Apr 02, 2020 - 06:12 PM (IST)

ਪੁਲਸ ਨੇ ਕਰਵਾਇਆ 6 ਪ੍ਰਵਾਸੀ ਮਜ਼ਦੂਰਾਂ ਦਾ ਕੋਰੋਨਾ ਟੈਸਟ

ਮੋਗਾ,(ਸੰਜੀਵ) : ਕੋਰੋਨਾ ਵਾਇਰਸ ਦੇ ਚਲਦੇ 6 ਪ੍ਰਵਾਸੀ ਮਜ਼ਦੂਰਾਂ ਨੂੰ ਅੱਜ ਥਾਣਾ ਅਜੀਤਵਾਲ ਪੁਲਸ ਨੇ ਕਾਬੂ ਕਰ ਉਨ੍ਹਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਕਰਵਾਏ ਅਤੇ ਸਰਕਾਰ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਪਿੰਡ ਅਜੀਤ ਵਾਲ 'ਚ ਬੀਤੇ ਕਈ ਸਾਲਾਂ ਤੋਂ ਇਕ ਹੋਟਲ 'ਚ ਪੱਛਮੀ ਬੰਗਾਲ ਦੇ 6 ਕਰਮਚਾਰੀ ਕੰਮ ਕਰਦੇ ਹਨ। ਉਨ੍ਹਾਂ 'ਚੋਂ ਇਕ ਗੁਰਤੇਜ ਆਲਮ ਆਪਣੇ ਭਰਾ ਨੂੰ ਦਿੱਲੀ ਏਅਰਪੋਰਟ ਤੋਂ ਪੱਛਮੀ ਬੰਗਾਲ ਲਈ ਚੜਾ ਕੇ 14 ਮਾਰਚ ਨੂੰ ਵਾਪਸ ਪਿੰਡ ਅਜੀਤ ਵਾਲ ਆ ਗਿਆ ਸੀ। ਇਸ ਦੌਰਾਨ ਦਿੱਲੀ ਤੋਂ ਸੂਚਨਾ ਮਿਲਣ 'ਤੇ ਅੱਜ ਥਾਣਾ ਅਜੀਤ ਵਾਲ ਪੁਲਸ ਨੇ ਉਨ੍ਹਾਂ ਨੂੰ ਬੁਲਾ ਕੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਟੈਸਟਾਂ ਲਈ ਦਾਖਲ ਕਰਵਾਇਆ ਅਤੇ ਉਨ੍ਹਾਂ ਦੇ ਟੈਸਟ ਚੰਡੀਗੜ੍ਹ ਭੇਜੇ ਗਏ, ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ।


author

Deepak Kumar

Content Editor

Related News