ਸ਼ਰੇਆਮ ਸ਼ਰਾਬ ਪੀਣ ਵਾਲਿਆਂ ''ਤੇ ਪੁਲਸ ਨੇ ਤੀਜੇ ਦਿਨ ਵੀ ਕੱਸਿਆ ਸ਼ਿਕੰਜਾ

Saturday, Feb 22, 2020 - 03:41 PM (IST)

ਸ਼ਰੇਆਮ ਸ਼ਰਾਬ ਪੀਣ ਵਾਲਿਆਂ ''ਤੇ ਪੁਲਸ ਨੇ ਤੀਜੇ ਦਿਨ ਵੀ ਕੱਸਿਆ ਸ਼ਿਕੰਜਾ

ਬਰਨਾਲਾ (ਵਿਵੇਕ ਸਿੰਧਵਾਨੀ) : ਪੁਲਸ ਨੇ ਜਨਤਕ ਥਾਂਵਾਂ 'ਤੇ ਸ਼ਰਾਬ ਪੀਣ ਵਾਲਿਆਂ 'ਤੇ ਲਗਾਤਾਰ ਸਿਕੰਜ਼ਾ ਕਸਿਆ ਹੋਇਆ ਹੈ। ਅੱਜ ਲਗਾਤਾਰ ਤੀਜੇ ਦਿਨ ਵੀ ਦੋ ਕਾਰਾਂ ਵਿਚ 6 ਵਿਅਕਤੀਆਂ ਨੂੰ ਸ਼ਰਾਬ ਪੀਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਫੁਹਾਰਾ ਚੌਂਕ ਦੇ ਅੱਗੇ।

ਕੁੱਲੀਆਂ ਵਾਲੀਆਂ ਸਾਇਡ 'ਤੇ ਜਾ ਰਹੀ ਸੀ ਤਾਂ ਦੋ ਕਾਰਾਂ ਵਿਚ 6 ਵਿਅਕਤੀ ਸ਼ਰਾਬ ਦੀਆਂ ਬੋਤਲਾਂ ਰੱਖਕੇ ਸ਼ਰਾਬ ਪੀ ਰਹੇ ਸਨ ਅਤੇ ਉੱਚੀ-ਉੱਚੀ ਰੌਲਾ ਪਾ ਰਹੇ ਸਨ। ਉਕਤ ਸ਼ਰਾਬ ਪੀਣ ਵਾਲੇ ਵਿਅਕਤੀਆਂ ਜਤਿੰਦਰ ਸਿੰਘ ਉਰਫ ਲਵੀ ਵਾਸੀ ਧਨੌਲਾ, ਬੇਅੰਤ ਸਿੰਘ ਪੰਚ ਵਾਸੀ ਨਾਈਵਾਲਾ, ਗੁਰਪ੍ਰੀਤ ਸਿੰਘ ਵਾਸੀ ਸੰਘੇੜਾ, ਸੁਖਜਿੰਦਰ ਸਿੰਘ ਵਾਸੀ ਧੌਲਾ, ਲਵਪ੍ਰੀਤ ਸਿੰਘ ਵਾਸੀ ਬਰਨਾਲਾ, ਗੁਰਜੋਤ ਸਿੰਘ ਵਾਸੀ ਨਾਈਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ।


author

Babita

Content Editor

Related News