ਕੀ ਸਾਂਝੇ ਸਮਾਗਮ ''ਚ ਮੋਦੀ ਨਾਲ ਬਾਦਲ, ਹਰਸਿਮਰਤ ਨੂੰ ਮਿਲੇਗੀ ਥਾਂ?

10/18/2019 9:30:06 AM

ਲੁਧਿਆਣਾ (ਮੁੱਲਾਂਪੁਰੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ਸਬੰਧੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਟੇਜ 'ਤੇ ਆ ਕੇ ਸਮਾਗਮ ਕਰਵਾਉਣ ਸਬੰਧੀ ਅਤੇ ਉਸ ਸਮਾਗਮ ਤੋਂ ਬਾਦਲਾਂ ਨੂੰ ਦੂਰ ਰੱਖਣ ਦੀ ਆਖੀ ਜਾ ਰਹੀ ਗੱਲ 'ਤੇ ਫਸੇ ਪੇਚ ਤੋਂ ਬਾਅਦ ਹੁਣ ਸਰਕਾਰ ਦੇ 2 ਮੰਤਰੀ ਰੰਧਾਵਾ ਅਤੇ ਚੰਨੀ ਜਥੇ. ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੂੰ ਮੰਗ ਕੀਤੀ ਕਿ ਗੁਰਧਾਮਾਂ ਦੇ ਅੰਦਰ ਹੋਣ ਵਾਲੇ ਸਮਾਗਮ ਸ਼੍ਰੋਮਣੀ ਕਮੇਟੀ ਅਤੇ ਬਾਹਰ ਵਾਲੇ ਸਮਾਗਮ ਬਾਰੇ ਪੰਜਾਬ ਸਰਕਾਰ ਨੂੰ ਮਾਣ ਦੇਣ ਜਾਂ ਸਾਂਝੇ ਸਮਾਗਮ ਕਰਵਾਉਣ ਦੇ ਯਤਨ ਕਰਨ ਅਤੇ ਉਸ ਤੋਂ ਬਾਦਲਾਂ ਦੀ ਦਖਲਅੰਦਾਜ਼ੀ ਨੂੰ ਰੋਕਣ। ਇਸ 'ਤੇ ਜਥੇ. ਹਰਪ੍ਰੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ 21 ਤਰੀਕ ਨੂੰ ਪੰਜ ਸਿੰਘ ਸਾਹਿਬਾਨ ਦਾ ਜੋ ਫੈਸਲਾ ਹੋਵੇਗਾ, ਉਹ ਮੰਨਣਯੋਗ ਹੋਵੇਗਾ।

ਜਥੇਦਾਰ ਵੱਲੋਂ ਇਹ ਗੱਲ ਆਖੀ ਜਾਣ 'ਤੇ ਬੁੱਧੀਜੀਵੀ ਅਤੇ ਧਾਰਮਕ ਹਲਕਿਆਂ 'ਚ ਚਰਚਾ ਛਿੜ ਗਈ ਹੈ ਕਿ ਸ਼੍ਰੋਮਣੀ ਕਮੇਟੀ 'ਤੇ ਬਾਦਲਾਂ ਦੀ ਪਕੜ ਹੈ। ਹੁਣ ਜਦੋਂ 21 ਅਕਤੂਬਰ ਨੂੰ ਫੈਸਲਾ ਆ ਜਾਵੇਗਾ, ਉਸ ਵਿਚ ਇਹ ਗੱਲ ਸਾਹਮਣੇ ਆ ਸਕਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ 90 ਸਾਲ ਦੀ ਉਮਰ ਦੇ ਬਾਵਜੂਦ ਉਸ ਸਟੇਜ 'ਤੇ ਬੈਠਣਗੇ। ਜਦੋਂਕਿ ਉਨ੍ਹਾਂ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਸ਼੍ਰੀ ਮੋਦੀ ਨਾਲ ਸਟੇਜ 'ਤੇ ਸੁਸ਼ੋਭਿਤ ਹੋਣਗੇ। ਇਸੇ ਤਰ੍ਹਾਂ ਸਟੇਜ 'ਤੇ ਰਾਸ਼ਟਰਪਤੀ, ਮੋਦੀ, ਕੈਪਟਨ, ਬਾਦਲ, ਹਰਸਿਮਰਤ ਅਤੇ ਹੋਰ ਆਗੂ ਬੈਠਣਗੇ।

ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਅਤੇ ਕੈਬਨਿਟ ਮੰਤਰੀਆਂ ਨਾਲ ਸਟੇਜ ਦੇ ਸਾਹਮਣੇ ਬੈਠ ਸਕਦੇ ਹਨ। ਜੇਕਰ ਉਪਰੋਕਤ ਫੈਸਲਾ ਆ ਗਿਆ ਤਾਂ ਅਕਾਲੀ ਦਲ ਨੂੰ ਮਨਜ਼ੂਰ ਹੋਵੇਗਾ ਕਿ ਉਨ੍ਹਾਂ ਦੇ 2 ਵੱਡੇ ਆਗੂ ਸਟੇਜ 'ਤੇ ਬੈਠਣਗੇ। ਇਸ ਨੂੰ ਸੂਬਾ ਸਰਕਾਰ ਮੰਨਦੀ ਹੈ ਜਾਂ ਨਹੀਂ, ਇਸ ਸਬੰਧੀ ਅਜੇ ਕੁਝ ਆਖਣਾ ਮੁਸ਼ਕਲ ਹੈ ਪਰ ਮੀਡੀਆ ਵਿਚ ਸੁਖਬੀਰ ਦਾ ਬਿਆਨ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਮਨਜ਼ੂਰ ਹੋਵੇਗਾ, ਉਹ ਇਸ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ।


cherry

Content Editor

Related News