ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 55 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

Monday, Nov 09, 2020 - 01:31 AM (IST)

ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 55 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

ਪਟਿਆਲਾ, (ਪਰਮੀਤ)- ਜ਼ਿਲ੍ਹੇ ਵਿਚ 55 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1324 ਦੇ ਕਰੀਬ ਰਿਪੋਰਟਾਂ ’ਚੋਂ 55 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 13133 ਹੋ ਗਈ ਹੈ। ਅੱਜ ਜ਼ਿਲੇ ਦੇ 36 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 337 ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਅੱਜ ਮਿਲੇ 55 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 36, ਸਮਾਣਾ ਤੋਂ 7, ਨਾਭਾ ਤੋਂ 1, ਰਾਜਪੁਰਾ ਤੋਂ 4, ਬਲਾਕ ਦੁੱਧਣ ਸਾਧਾਂ ਤੋਂ 1, ਬਲਾਕ ਸ਼ੁੱਤਰਾਣਾ ਤੋਂ 1 ਅਤੇ ਬਲਾਕ ਕੌਲੀ ਤੋਂ 5 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 9 ਪਾਜ਼ੇਟਿਵ ਕੇਸ਼ਾਂ ਦੇ ਸੰਪਰਕ ’ਚ ਅਤੇ 46 ਮਰੀਜ਼ ਕੰਟੈਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।

ਸਿਵਲ ਸਰਜਨ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਅਮਨ ਨਗਰ, ਰਣਜੀਤ ਨਗਰ, ਅਰੋੜਾ ਸਟਰੀਟ, ਅਜੀਤ ਨਗਰ, ਤਫਜਲਪੁਰਾ, ਗੁੱਡ ਅਰਥ ਕਾਲੋਨੀ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਅਰਬਨ ਅਸਟੇਟ ਫੇਸ-2, ਐੱਸ. ਐੱਸ. ਟੀ. ਨਗਰ, ਮਜੀਠੀਆ ਐਨਕਲੇਵ, ਬਾਰਾਂਦਰੀ, ਬਸੰਤ ਐਵੀਨਿਉ, ਡੀ. ਐੱਮ. ਡਬਲਯੂ., ਪਾਠਕ ਵਿਹਾਰ, ਨਿਊ ਅਨਾਜ ਮੰਡੀ, ਰੋਜ਼ ਐਵੀਨਿਉ, ਮਾਡਲ ਟਾਊਨ, ਫੁਲਕੀਆ ਐਨਕਲੇਵ, ਸਂੈਚੁਰੀ ਐਨਕਲੇਵ, ਤ੍ਰਿਪੜੀ, ਪੁਰਾਣਾ ਗੱਡਾ ਖਾਨਾ, ਨਾਭਾ ਦੇ ਮੈਹਸ ਗੇਟ, ਸਮਾਣਾ ਦੇ ਪ੍ਰਤਾਪ ਕਾਲੋਨੀ, ਰਾਮ ਬਸਤੀ ਅਤੇ ਰਾਜਪੁਰਾ ਤੋਂ ਪੁਰਾਣਾ ਰਾਜਪੁਰਾ ਨੇੜੇ ਸ਼ਿਵ ਮੰਦਿਰ, ਗੁਰੂ ਨਾਨਕ ਨਗਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ। ਅੱਜ ਵੀ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 535 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।


author

Bharat Thapa

Content Editor

Related News