ਸਾਵਧਾਨ: ਡਾਇਰੀਆ ਤੋਂ ਪੀੜਤ 5 ਸਾਲਾ ਬੱਚੇ ਦੀ ਸਾਹ ਨਾਲੀ ’ਚ ਪਾਣੀ ਜਾਣ ਕਾਰਨ ਮੌਤ

Saturday, Jul 29, 2023 - 12:43 PM (IST)

ਸਾਵਧਾਨ: ਡਾਇਰੀਆ ਤੋਂ ਪੀੜਤ 5 ਸਾਲਾ ਬੱਚੇ ਦੀ ਸਾਹ ਨਾਲੀ ’ਚ ਪਾਣੀ ਜਾਣ ਕਾਰਨ ਮੌਤ

ਜਲੰਧਰ (ਸ਼ੋਰੀ)- ਬੇਸ਼ੱਕ ਸਿਹਤ ਵਿਭਾਗ ਵੱਲੋਂ ਲੋਕਾਂ ਵਿਚ ਜਾਗਰੂਕਤਾ ਫ਼ੈਲਾਉਣ ਲਈ ਸਮੇਂ-ਸਮੇਂ ’ਤੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਦਸਤ ਅਤੇ ਡਾਇਰੀਆ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਬਾਰੇ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਡਾਇਰੀਆ ਕੰਟਰੋਲ ਪ੍ਰੋਗਰਾਮ ਤਹਿਤ ਏ. ਐੱਨ. ਐੱਮ. ਅਤੇ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ, ਜੇਕਰ ਬੱਚੇ ਡਾਇਰੀਆ ਤੋਂ ਪੀੜਤ ਹੋਣ ਤਾਂ ਉਨ੍ਹਾਂ ਨੂੰ ਓ. ਆਰ. ਐੱਸ. ਦਾ ਘੋਲ ਦਿੱਤਾ ਜਾਵੇ ਅਤੇ ਨਜ਼ਦੀਕੀ ਸਿਹਤ ਕੇਂਦਰ ਤੋਂ ਇਲਾਜ ਕਰਵਾਇਆ ਜਾਵੇ।

ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਦੌਰਾਨ ਦਸਤ ਵਰਗੀਆਂ ਬੀਮਾਰੀਆਂ ਤੋਂ ਬਚਣ ਲਈ ਸਾਫ਼ ਪਾਣੀ ਪੀਣਾ ਯਕੀਨੀ ਬਣਾਇਆ ਜਾਵੇ ਅਤੇ ਘਰ ਦੇ ਬਣੇ ਭੋਜਨ ਨੂੰ ਮਹੱਤਵ ਦਿੱਤਾ ਜਾਵੇ ਤਾਂ ਜੋ ਪੇਟ ’ਚ ਇਨਫੈਕਸ਼ਨ ਨਾ ਹੋਵੇ ਪਰ ਫਿਰ ਵੀ ਦੂਜੇ ਪਾਸੇ ਕੁਝ ਲੋਕ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕਰਕੇ ਗਲਤੀਆਂ ਕਰ ਰਹੇ ਹਨ। ਉਹ ਝੋਲਾਛਾਪ ਡਾਕਟਰਾਂ ਕੋਲ ਤੁਰੰਤ ਇਲਾਜ ਲਈ ਪਹੁੰਚ ਜਾਂਦੇ ਹਨ, ਜਿਸ ਦਾ ਨਤੀਜਾ ਬਹੁਤ ਗੰਭੀਰ ਨਿਕਲਦਾ ਹੈ। ਅਜਿਹਾ ਹੀ ਇਕ ਮਾਮਲਾ ਸ਼ੁੱਕਰਵਾਰ ਵੇਖਣ ਨੂੰ ਮਿਲਿਆ, ਜਦੋਂ ਇਕ 5 ਸਾਲ ਦਾ ਬੱਚਾ ਆਪਣੇ ਪਰਿਵਾਰ ਵੱਲੋਂ ਸੁਚੇਤ ਨਾ ਹੋਣ ਕਾਰਨ ਜ਼ਿੰਦਗੀ ਦੀ ਲੜਾਈ ਹਾਰ ਗਿਆ।

ਇਹ ਵੀ ਪੜ੍ਹੋ-  ਨੰਗਲ 'ਚ ਵਾਪਰੇ ਦਰਦਨਾਕ ਹਾਦਸੇ ਨੇ ਖੋਹੀਆਂ ਖ਼ੁਸ਼ੀਆਂ, 12ਵੀਂ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ, ਭੈਣ ਜ਼ਖ਼ਮੀ

ਜਾਣਕਾਰੀ ਅਨੁਸਾਰ ਬਿਹਾਰ ਦਾ ਰਹਿਣ ਵਾਲਾ ਸੰਜੇ ਗਾਂਧੀ ਨਗਰ ਨਿਵਾਸੀ ਉਦਿਤ ਆਪਣੀ ਪਤਨੀ ਨਾਲ ਦੇਰ ਸ਼ਾਮ ਸਿਵਲ ਹਸਪਤਾਲ ਪਹੁੰਚਿਆ। ਉਸ ਨੇ ਆਪਣੇ 5 ਸਾਲ ਦੇ ਬੱਚੇ ਮਨੀ ਨੂੰ ਚੁੱਕਿਆ ਹੋਇਆ ਸੀ। ਦੋਵੇਂ ਪਤੀ-ਪਤਨੀ ਡਾਕਟਰ ਨੂੰ ਆਪਣੇ ਬੱਚੇ ਨੂੰ ਬਚਾਉਣ ਲਈ ਬੇਨਤੀ ਕਰ ਰਹੇ ਸਨ। ਸੀਨੀ. ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਚੈਕਿੰਗ ਕਰ ਰਹੇ ਸਨ ਅਤੇ ਤੁਰੰਤ ਡਿਊਟੀ ’ਤੇ ਮੌਜੂਦ ਮੈਡੀਕਲ ਅਫ਼ਸਰ ਡਾ. ਸਚਿਨ ਨਾਲ ਮਿਲ ਕੇ ਬੱਚੇ ਦਾ ਚੈੱਕਅਪ ਕੀਤਾ। ਜਦੋਂ ਡਾਕਟਰ ਸਚਿਨ ਨੇ ਬੱਚੇ ਦਾ ਪੇਟ ਦਬਾਇਆ ਤਾਂ ਉਸ ਦੇ ਮੂੰਹ ’ਚੋਂ ਬਹੁਤ ਸਾਰਾ ਪਾਣੀ ਨਿਕਲਿਆ ਪਰ ਪਤਾ ਲੱਗਾ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਉਦਿਤ ਨੇ ਡਾਕਟਰਾਂ ਨੂੰ ਦੱਸਿਆ ਕਿ ਬੇਟੇ ਨੂੰ ਡਾਇਰੀਆ ਹੋ ਗਿਆ ਸੀ ਅਤੇ ਸਵੇਰ ਤੋਂ ਹੀ ਉਲਟੀਆਂ ਅਤੇ ਦਸਤ ਹੋ ਰਹੇ ਹਨ।

ਇਲਾਕੇ ਦੇ ਰਹਿਣ ਵਾਲੇ ਇਕ ਡਾਕਟਰ ਨੂੰ ਵਿਖਾਇਆ ਅਤੇ ਉਸ ਨੇ ਕੁਝ ਦਵਾਈਆਂ ਵੀ ਦਿੱਤੀਆਂ ਪਰ ਬੇਟੇ ਦੀ ਤਬੀਅਤ ਸਵੇਰ ਤੋਂ ਸ਼ਾਮ ਤੱਕ ਵਿਗੜਦੀ ਰਹੀ। ਉਸ ਦੀ ਪਤਨੀ ਨੇ ਸੋਚਿਆ ਕਿ ਬੇਟੇ ਦੇ ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਉਸ ਨੇ ਬੇਟੇ ਨੂੰ ਬਹੁਤ ਸਾਰਾ ਪਾਣੀ ਪਿਲਾ ਦਿੱਤਾ। ਸੀਨੀ. ਮੈਡੀਕਲ ਅਫ਼ਸਰ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਾਂ ਨੇ ਬੱਚੇ ਨੂੰ ਲੇਟਦਿਆਂ ਹੀ ਪਾਣੀ ਪਿਆਇਆ ਸੀ। ਪਾਣੀ ਬੱਚੇ ਦੀ ਸਾਹ ਨਾਲੀ ’ਚ ਚਲਾ ਗਿਆ ਅਤੇ ਉਸ ਨੂੰ ਸਾਹ ਲੈਣ ’ਚ ਦਿੱਕਤ ਆਈ ਅਤੇ ਬੱਚੇ ਦੀ ਮੌਤ ਹੋ ਗਈ। ਜੇਕਰ ਪਰਿਵਾਰ ਸਮੇਂ ਸਿਰ ਬੱਚੇ ਨੂੰ ਸਿਵਲ ਹਸਪਤਾਲ ਪਹੁੰਚਾ ਦਿੰਦਾ ਤਾਂ ਬੱਚੇ ਦੀ ਜਾਨ ਬਚਾਈ ਜਾ ਸਕਦੀ ਸੀ।

ਇਹ ਵੀ ਪੜ੍ਹੋ-  ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News