ਮੋਹਾਲੀ : ਚੋਰਾਂ ਨੇ ਕੀਤੀ ਵੱਡੀ ਵਾਰਦਾਤ, ਇੱਕੋ ਰਾਤ ਲੁੱਟੀਆਂ 5 ਦੁਕਾਨਾਂ

Thursday, Feb 08, 2018 - 01:31 PM (IST)

ਮੋਹਾਲੀ : ਚੋਰਾਂ ਨੇ ਕੀਤੀ ਵੱਡੀ ਵਾਰਦਾਤ, ਇੱਕੋ ਰਾਤ ਲੁੱਟੀਆਂ 5 ਦੁਕਾਨਾਂ

ਮੋਹਾਲੀ (ਭਗਵਤ) : ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਇਨ੍ਹਾਂ ਨੂੰ ਕਿਸੇ ਦਾ ਖੌਫ ਨਹੀਂ ਰਿਹਾ ਅਤੇ ਇਹ ਸ਼ਰੇਆਮ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਵਾਰਦਾਤ ਮੋਹਾਲੀ 'ਚ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਟੌਰ ਥਾਣੇ ਤੋਂ ਕੁਝ ਦੂਰੀ 'ਤੇ ਚੋਰਾਂ ਨੇ ਰਾਤ ਦੇ ਸਮੇਂ 5 ਦੁਕਾਨਾਂ ਦੇ ਤਾਲੇ ਤੋੜੇ ਅਤੇ ਨਕਦੀ ਚੋਰੀ ਕਰਕੇ ਫੁਰਰ ਹੋ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਪੁਲਸ ਜਾਂਚ 'ਚ ਜੁੱਟ ਗਈ ਹੈ।


Related News