5 ਲੁਟੇਰੇ ਕਾਰ ਸਵਾਰ ਪਰਿਵਾਰ ਕੋਲੋਂ 80 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ

Wednesday, Aug 14, 2024 - 04:14 AM (IST)

5 ਲੁਟੇਰੇ ਕਾਰ ਸਵਾਰ ਪਰਿਵਾਰ ਕੋਲੋਂ 80 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ

ਦਸੂਹਾ (ਝਾਵਰ, ਨਾਗਲਾ) - ਦਸੂਹਾ ਹਲਕੇ ਵਿਚ ਅੱਜ 2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕਾਰ ’ਤੇ ਜਾ ਰਹੇ ਇਕ ਪਰਿਵਾਰ ਕੋਲੋਂ ਪੈਸੇ ਅਤੇ ਗਹਿਣੇ ਲੁੱਟ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਪੁੱਤਰ ਜਸਪਾਲ ਸਿੰਘ, ਜੋ ਕਿ ਆਪਣੀ ਪਤਨੀ ਪੂਜਾ ਅਤੇ ਆਪਣੀ ਨੂੰਹ ਨੀਤੂ ਪਤਨੀ ਸੁਭਾਸ਼ ਕੁਮਾਰ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਹਿਗੇ ਥਾਣਾ ਦਸੂਹਾ, ਜੋ ਕਿ ਦਸੂਹਾ ਵਿਖੇ ਸਥਿਤ ਐੱਚ.ਡੀ.ਐੱਫ.ਸੀ. ਬੈਂਕ ਵਿਚੋਂ 80 ਹਜ਼ਾਰ ਰੁਪਏ ਦੀ ਨਕਦੀ ਅਤੇ ਲਾਕਰ ਵਿਚ ਰੱਖੇ ਲਗਭਗ 15 ਤੋਲੇ ਸੋਨੇ ਦੇ ਗਹਿਣੇ ਲੈ ਕੇ ਆਪਣੀ ਸਵਿਫਟ ਕਾਰ ’ਤੇ ਸਵਾਰ ਹੋ ਕੇ ਆਪਣੇ ਘਰ ਪਿੰਡ ਸਹਿਗੇ ਆ ਰਹੇ ਸੀ।

ਜਿਵੇਂ ਹੀ ਉਹ ਪਿੰਡ ਨਰਾਇਣਗੜ੍ਹ ਕੋਲ ਪੁਹੰਚੇ ਤਾਂ ਉਨ੍ਹਾਂ ਨੂੰ 2 ਮੋਟਰਸਾਈਕਲ ’ਤੇ ਸਵਾਰ 5 ਮੂੰਹ ਬੰਨ੍ਹੇ ਲੁਟੇਰਿਆਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਕੋਲੋਂ 80 ਹਜ਼ਾਰ ਰੁਪਏ ਦੀ ਨਕਦੀ, ਲਗਭਗ 15 ਤੋਲੇ ਸੋਨੇ ਦੇ ਗਹਿਣੇ ਅਤੇ ਇਕ ਮੋਬਾਈਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਹੋਈ ਲੁੱਟ-ਖੋਹ ਦੀ ਵਾਰਦਾਤ ਸਬੰਧੀ ਦਸੂਹਾ ਪੁਲਸ ਨੂੰ ਸੂਚਨਾ ਦੇ ਦਿਤੀ ਗਈ ਹੈ। ਜਿਸ ’ਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।

ਇਕ ਹੋਰ ਵਾਪਰੀ ਲੁੱਟ-ਖੋਹ ਦੀ ਘਟਨਾ ਵਿਚ ਇਕ ਔਰਤ ਸੀਮਾ ਰਾਣਾ ਪਤਨੀ ਵਰਿੰਦਰ ਸਿੰਘ ਰਾਣਾ ਨਿਵਾਸੀ ਕ੍ਰਿਸ਼ਨਾ ਕਾਲੋਨੀ ਦਸੂਹਾ, ਜੋ ਕਿ ਬਲੱਗਣ ਚੌਕ ਦਸੂਹਾ ਤੋਂ ਆਪਣੇ ਘਰ ਜਾ ਰਹੀ ਸੀ। 2 ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪੀੜ੍ਹਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਰਸ ਵਿਚ 12 ਹਜ਼ਾਰ ਰੁਪਏ, ਮੋਬਾਈਲ ਫੋਨ, ਉਸਦਾ ਪੈਨ ਕਾਰਡ, ਅਾਧਾਰ ਕਾਰਡ ਸਨ, ਜੋ ਲੁਟੇਰੇ ਲੈ ਗਏ। ਪੀੜ੍ਹਤ ਔਰਤ ਵੱਲੋਂ ਇਸ ਦੀ ਸੂਚਨਾ ਦਸੂਹਾ ਪੁਲਸ ਨੂੰ ਕਰ ਦਿੱਤੀ ਗਈ ਹੈ। ਜਿਸ ’ਤੇ ਪੁਲਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Inder Prajapati

Content Editor

Related News