ਜਲੰਧਰ : ਰੂਹ ਕੰਬਾਊ ਹਾਦਸੇ 'ਚ 5 ਲੋਕਾਂ ਦੀ ਮੌਤ, ਕਾਰ 'ਚ ਫਸੀਆਂ ਲਾਸ਼ਾਂ (ਵੀਡੀਓ)

Thursday, Jul 11, 2019 - 12:30 PM (IST)

ਜਲੰਧਰ (ਰਾਜੇਸ਼) : ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਪਿੰਡ ਪਚੰਰਗਾ ਨੇੜੇ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ, ਜਿਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਆਲਟੋ ਕਾਰ ਜੰਮੂ ਤੋਂ ਜਲੰਧਰ ਵੱਲ ਆ ਰਹੀ ਸੀ ਅਤੇ ਜਦੋਂ ਪਿੰਡ ਪਚਰੰਗਾ ਨੇੜੇ ਪੁੱਜੀ ਤਾਂ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਨਾਲ ਹੋ ਗਈ। ਇਸ ਹਾਦਸੇ ਦੌਰਾਨ ਆਲਟੋ ਕਾਰ 'ਚ ਸਵਾਰ 2 ਔਰਤਾਂ ਅਤੇ 3 ਪੁਰਸ਼ਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਨੋਵਾ ਗੱਡੀ 'ਚ ਸਵਾਰ 3 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

PunjabKesari

ਆਲਟੋ ਕਾਰ 'ਚ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ
ਇਸ ਹਾਦਸੇ ਦੌਰਾਨ ਆਲਟੋ ਕਾਰ 'ਚ ਸਵਾਰ ਸਾਰੇ ਲੋਕ ਮਾਰੇ ਗਏ, ਜਿਨ੍ਹਾਂ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ। ਕਾਰ 'ਚ ਲਾਸ਼ਾਂ ਬੁਰੀ ਤਰ੍ਹਾਂ ਫਸੀਆਂ ਹੋਈਆਂ ਹਨ।

PunjabKesari

ਕੈਨੇਡਾ ਤੋਂ ਆਇਆ ਸੀ ਇਨੋਵਾ ਸਵਾਰ
ਆਲਟੋ ਕਾਰ ਦਾ ਜਿਸ ਇਨੋਵਾ ਗੱਡੀ ਨਾਲ ਟਕਰਾਅ ਹੋਇਆ, ਉਸ ਨੂੰ ਕੈਨੇਡਾ ਤੋਂ ਆਇਆ ਮਨਿੰਦਰਦੀਪ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਚਲਾ ਰਿਹਾ ਸੀ। ਮਨਿੰਦਰਦੀਪ ਦੇ ਨਾਲ ਨਵਕਿਰਨ ਅਤੇ ਨਵਨੀਤ ਕੌਰ ਪਤਨੀ ਗੁਰਵੀਰ ਸਿੰਘ ਵਾਸੀ ਪਿੰਡ ਜੋੜਾ ਵੀ ਇਨੋਵਾ ਗੱਡੀ 'ਚ ਸਵਾਰ ਸਨ, ਜੋ ਕਿ ਜਲੰਧਰ ਤੋਂ ਹੁਸ਼ਿਆਰਪੁਰ ਦੇ ਪਿੰਡ ਜੋੜਾ ਵੱਲ ਜਾ ਰਹੇ ਸਨ ਕਿ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਤਿੰਨੇ ਜ਼ਖਮੀਂ ਹੋ ਗਏ।


author

Babita

Content Editor

Related News