ਕਾਰ ਅਤੇ ਮੋਟਰਸਾਈਕਲ ਟੱਕਰ ''ਚ 5 ਜ਼ਖਮੀ

Saturday, Feb 24, 2018 - 08:17 AM (IST)

ਕਾਰ ਅਤੇ ਮੋਟਰਸਾਈਕਲ ਟੱਕਰ ''ਚ 5 ਜ਼ਖਮੀ

ਨਾਭਾ (ਪੁਰੀ) - ਨਾਭਾ ਦੀ ਸਰਕੂਲਰ ਰੋਡ 'ਤੇ ਅੱਜ ਤੜਕਸਾਰ ਕਰੀਬ 6 ਵਜੇ ਇਕ ਮਾਰੂਤੀ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।  ਮਿਲੀ ਜਾਣਕਾਰੀ ਅਨੁਸਾਰ ਸੁਨਾਮ ਨਿਵਾਸੀ ਦੋ ਨੌਜਵਾਨ ਮੋਟਰਸਾਈਕਲ 'ਤੇ ਭਵਾਨੀਗੜ੍ਹ ਵੱਲ ਜਾ ਰਹੇ ਸਨ। ਅਚਾਨਕ ਹੀ ਉਨ੍ਹਾਂ ਨੂੰ ਪਿੱਛੋਂ ਆ ਰਹੀ ਮਾਰੂਤੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ 2 ਮੋਟਰਸਾਈਕਲ ਸਵਾਰ ਅਤੇ ਸੜਕ 'ਤੇ ਜਾ ਰਹੇ 3 ਹੋਰ ਵਿਅਕਤੀ ਲਪੇਟ ਵਿਚ ਆਉਣ ਕਾਰਨ ਜ਼ਖਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


Related News