ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਕਾਰਨ 5 ਦੀ ਮੌਤ, 67 ਨਵੇਂ ਮਾਮਲੇ

Tuesday, Sep 29, 2020 - 01:40 AM (IST)

ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਕਾਰਨ 5 ਦੀ ਮੌਤ, 67 ਨਵੇਂ ਮਾਮਲੇ

ਕਪੂਰਥਲਾ,(ਮਹਾਜਨ)- ਜ਼ਿਲ੍ਹੇ ’ਚ ਕੋਰੋਨਾ ਦੀ ਰਫਤਾਰ ਲਗਾਤਾਰ ਜਾਰੀ ਹੈ, ਪਰ ਬਾਵਜੂਦ ਇਸ ਦੇ ਲੋਕ ਅਜੇ ਵੀ ਸਮਝਣ ਨੂੰ ਤਿਆਰ ਨਹੀ ਹਨ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਕੇ ਬੀਮਾਰੀ ਦੀ ਲਪੇਟ ’ਚ ਆ ਰਹੇ ਹਨ। ਜ਼ਿਲ੍ਹੇ ’ਚ ਸੋਮਵਾਰ ਨੂੰ 67 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 22 ਕੇਸ ਆਰ. ਟੀ. ਪੀ. ਸੀ. ਆਰ., 16 ਕੇਸ ਐਂਟੀਜ਼ਨ, 5 ਕੇਸ ਟਰੂਨੈੱਟ ਮਸ਼ੀਨ ਤੋਂ ਪਾਜ਼ੇਟਿਵ ਪਾਏ ਗਏ ਹਨ ਜਦਕਿ 24 ਅਜਿਹੇ ਮਾਮਲੇ ਹਨ, ਜੋ ਜ਼ਿਲ੍ਹੇ ਤੋਂ ਬਾਹਰ ਹੋਣ ਲੈਬਾਂ ’ਚ ਟੈਸਟ ਕਰਵਾਉਣ ਦੇ ਬਾਅਦ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜ਼ਿਲੇ ’ਚ ਆਏ ਹਨ। ਪਾਜ਼ੇਟਿਵ ਪਾਏ ਗਏ 67 ਮਾਮਲਿਆਂ ’ਚੋਂ 3 ਮਾਮਲੇ ਸੈਨਿਕ ਸਕੂਲ ਕਪੂਰਥਲਾ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 3 ਮਾਮਲੇ ਆਰ. ਸੀ. ਐੱਫ. ਤੇ 2 ਮਾਮਲੇ ਪੀ. ਟੀ. ਯੂ. ਨਾਲ ਵੀ ਸਬੰਧਤ ਹਨ।

ਸੋਮਵਾਰ ਦੀ ਦੇਰ ਸ਼ਾਮ 55 ਸਾਲਾ ਪੁਰਸ਼ ਪਿੰਡ ਭੁੱਲਾਰਾਈ, 82 ਸਾਲਾ ਪੁਰਸ਼ ਪਿੰਡ ਭੰਡਾਲ ਬੇਟ, 84 ਸਾਲਾ ਔਰਤ ਵਾਸੀ ਪਿੰਡ ਸੰਧੂ ਚੱਠਾ ਤੇ 75 ਸਾਲਾ ਔਰਤ ਮੁਹੱਲਾ ਨੇਚਾਬੰਦ ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਦੀ ਹਾਲਤ ਵਿਗਡ਼ਨ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 1 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ, ਜਦਕਿ 1 ਹੋਰ 72 ਸਾਲਾ ਔਰਤ ਵਾਸੀ ਪਿੰਡ ਕਮਰਾਏ ਜਿਸਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ, ਜਿਸਦੀ ਅਜੇ ਤੱਕ ਪੁਸ਼ਟੀ ਨਹੀ ਹੋ ਸਕੀ ਹੈ ਕਿ ਉਹ ਕੋਰੋਨਾ ਨਾਲ ਮਰੀ ਹੈ ਜਾਂ ਨਹੀ।

ਪਾਜ਼ੇਟਿਵ ਪਾਏ ਗਏ 67 ਮਾਮਲਿਆਂ ’ਚੋਂ ਕਪੂਰਥਲਾ ਸਬ ਡਵੀਜਨ ਨਾਲ 16, ਫਗਵਾਡ਼ਾ ਸਬ ਡਵੀਜਨ ਨਾਲ 8, ਸੁਲਤਾਨਪੁਰ ਲੋਧੀ ਸਬ ਡਵੀਜਨ ਨਾਲ 5 ਤੇ ਭੁਲੱਥ ਸਬ ਡਵੀਜਨ ਨਾਲ 11 ਮਰੀਜ਼ ਸਬੰਧਤ ਹਨ ਜਦਕਿ 3 ਮਰੀਜ਼ ਜਲੰਧਰ ਤੇ ਹੋਰ ਮਰੀਜ਼ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਕੋਰੋਨਾ ਮਰੀਜ਼ਾਂ ’ਚੋਂ 71 ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਘਰ ਭੇਜ ਦਿੱਤਾ ਗਿਆ ਹੈ।

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸੋਮਵਾਰ ਨੂੰ ਜ਼ਿਲੇ ’ਚ 1727 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਤੋਂ 235, ਫਗਵਾਡ਼ਾ ਤੋਂ 322, ਭੁਲੱਥ ਤੋਂ 81, ਸੁਲਤਾਨਪੁਰ ਲੋਧੀ ਤੋਂ 113, ਬੇਗੋਵਾਲ ਤੋਂ 106, ਢਿਲਵਾਂ ਤੋਂ 201, ਕਾਲਾ ਸੰਘਿਆਂ ਤੋਂ 297, ਫੱਤੂਢੀਂਗਾ ਤੋਂ 96, ਪਾਂਛਟਾ ਤੋਂ 201 ਤੇ ਟਿੱਬਾ ਤੋਂ 75 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨਹਾਂ ਦੱਸਿਆ ਕਿ ਜ਼ਿਲੇ ’ਚ ਕੋਰੋਨਾ ਦੇ ਕਾਰਨ ਹੁਣ ਤੱਕ 3398 ਲੋਕ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 2373 ਲੋਕ ਠੀਕ ਹੋ ਚੁੱਕੇ ਹਨ, ਜਦਕਿ 631 ਲੋਕ ਐਕਟਿਵ ਚੱਲ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਦੇ ਕਾਰਨ ਹੁਣ ਤੱਕ 137 ਲੋਕ ਮਰ ਚੁੱਕੇ ਹਨ।


author

Bharat Thapa

Content Editor

Related News