400 ਲੀਟਰ ਅਲਕੋਹਲ ਤੇ 95 ਬੋਤਲਾਂ ਸ਼ਰਾਬ ਬਰਾਮਦ

Monday, Jun 12, 2017 - 07:34 AM (IST)

400 ਲੀਟਰ ਅਲਕੋਹਲ ਤੇ 95 ਬੋਤਲਾਂ ਸ਼ਰਾਬ ਬਰਾਮਦ

ਚਵਿੰਡਾ ਦੇਵੀ,   (ਬਲਜੀਤ)-  ਪੁਲਸ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਬਲਕਾਰ ਸਿੰਘ ਦੀ ਅਗਵਾਈ ਹੇਠ ਪਿੰਡ ਮੀਆਂ ਪੰਧੇਰ ਵਿਖੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇ ਦੌਰਾਨ 8 ਕੈਨ ਜ਼ਹਿਰੀਲੀ ਅਲਕੋਹਲ ਬਰਾਮਦ ਕਰ ਕੇ ਇਸ ਸਬੰਧੀ ਦੋਸ਼ੀ ਗੁਰਦੇਵ ਸਿੰਘ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ। 
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਪਿੰਡ ਕੱਥੂਨੰਗਲ ਖੁਰਦ ਵਿਖੇ 95 ਬੋਤਲਾਂ ਦੇਸੀ ਸ਼ਰਾਬ ਸਮੇਤ ਦੋਸ਼ੀ ਕੁਲਵਿੰਦਰ ਸਿੰਘ ਉਰਫ ਬੱਬੀ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਐੱਸ. ਐੱਚ. ਓ. ਬਲਕਾਰ ਸਿੰਘ ਨੇ ਕਿਹਾ ਕਿ ਕਿਸੇ ਵੀ ਨਸ਼ਾ ਸਮੱਗਲਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਸ ਮੌਕੇ ਰਸ਼ਪਾਲ ਸਿੰਘ, ਜਸਪਾਲ (ਦੋਵੇਂ ਏ. ਐੱਸ. ਆਈ.), ਮੁਨਸ਼ੀ ਵਿਕਰਮ ਸਿੰਘ, ਬੱਲ ਤੇ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।


Related News