ਅੰਮ੍ਰਿਤਸਰ ''ਚ ਤੇਜ਼ ਤੂਫਾਨ ਤੇ ਮੀਂਹ ਨੇ ਲੋਕਾਂ ਦੀ ਕਰਵਾਈ ‘ਤੌਬਾ-ਤੌਬਾ’, ਬਿਜਲੀ ਗੁੱਲ, ਮੌਸਮ ’ਚ ਆਇਆ ਬਦਲਾਅ
Tuesday, Jul 04, 2023 - 10:27 AM (IST)
ਅੰਮ੍ਰਿਤਸਰ (ਰਮਨ)- ਮਹਾਨਗਰ ਵਿਚ ਦੇਰ ਸ਼ਾਮ ਨੂੰ 40 ਮਿੰਟਾਂ ਦੇ ਆਏ ਤੇਜ਼ ਤੂਫਾਨ ਅਤੇ ਮੀਂਹ ਨੇ ਸ਼ਹਿਰ ਵਾਸੀਆਂ ਦੀ ਤੌਬਾ-ਤੌਬਾ ਕਰਵਾ ਦਿੱਤੀ ਹੈ। ਦੇਰ ਸ਼ਾਮ ਨੂੰ ਜਦੋ ਲੋਕ ਆਪਣੇ ਦਫ਼ਤਰਾਂ ਵਿਚੋਂ ਘਰਾਂ ਨੂੰ ਪਰਤਣ ਲੱਗੇ ਤਾਂ ਵਾਹਨ ਚਾਲਕਾਂ ਨੂੰ ਤੇਜ਼ ਤੂਫਾਨ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਕਈ ਥਾਵਾਂ ’ਤੇ ਦਰੱਖਤ ਦੀਆਂ ਟਹਿਣੀਆਂ ਅਤੇ ਕੋਠਿਆਂ ’ਤੇ ਪਿਆ ਹੋਰ ਸਾਮਾਨ ਇੱਧਰ ਉਧਰ ਉੱਡ ਗਿਆ। ਇਸ ਦੇ ਨਾਲ ਹੀ ਦੂਜੇ ਪਾਸੇ ਬਿਜਲੀ ਵਿਭਾਗ ਵਲੋਂ ਤੇਜ਼ ਤੂਫਾਨ ਨੂੰ ਦੇਖਦੇ ਹੋਏ ਸ਼ਹਿਰ ਦੀ ਬੱਤੀ ਬੰਦ ਕਰ ਦਿੱਤੀ। ਕਈ ਇਲਾਕਿਆਂ ਵਿਚ ਬਿਜਲੀ ਸਮੱਸਿਆਵਾਂ ਵੀ ਆਈਆਂ, ਜਿਸ ਨੂੰ ਲੈ ਕੇ ਲੋਕਾਂ ਵਲੋਂ ਨੋਡਲ ਕੇਂਦਰਾਂ ’ਤੇ ਸ਼ਿਕਾਇਤਾਂ ਕਰਵਾਈਆਂ ਅਤੇ ਦੇਰ ਰਾਤ ਤੱਕ ਬਿਜਲੀ ਮੁਲਾਜ਼ਮ ਬਿਜਲੀ ਸਪਲਾਈ ਬਹਾਲ ਕਰਨ ’ਤੇ ਲੱਗੇ। ਜਦੋਂ ਅਚਾਨਕ ਤੇਜ਼ ਤੂਫਾਨ ਆਉਂਦਾ ਹੈ ਤਾਂ ਬਿਜਲੀ ਵਿਭਾਗ ਲਈ ਆਫ਼ਤ ਬਣ ਜਾਂਦਾ ਹੈ। ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮਾਨਸੂਨ ਦਸਤਕ ਦੇਣ ਵਾਲਾ ਹੈ ਅਤੇ ਜੁਲਾਈ ਦੇ ਮਹੀਨੇ ਵਿਚ ਭਾਰੀ ਬਰਸਾਤਾਂ ਹੋਣ ਦੀਆਂ ਸੰਭਾਵਨਾ ਹਨ। ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿਚ 34 ਡਿਗਰੀ ਤਾਪਮਾਨ ਦੱਸਿਆ ਗਿਆ ਪਰ ਇੰਟਰਨੈਟ ’ਤੇ 40 ਤੋਂ 42 ਡਿਗਰੀ ਤਾਪਮਾਨ ਦਰਸਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
ਸ਼ਹਿਰ ਦੀਆਂ ਸੜਕਾਂ ’ਤੇ ਪਏ ਟੋਇਆਂ ’ਤੇ ਲੋਕ ਹੋ ਰਹੇ ਹਨ ਹਾਦਸਿਆਂ ਦਾ ਸ਼ਿਕਾਰ
ਸ਼ਹਿਰ ਵਿਚ ਕਈ ਮੁੱਖ ਸੜਕਾਂ ’ਤੇ ਵਾਟਰ ਸਪਲਾਈ ਦੀਆਂ ਪਾਈਪਾਂ ਪੈ ਰਹੀਆਂ ਹਨ, ਉਥੇ ਕਈ ਥਾਵਾਂ ’ਤੇ ਟੋਏ ਬਣੇ ਹੋਏ ਹਨ, ਜਿਸ ਨੂੰ ਲੈ ਕੇ ਕਈ ਜਗ੍ਹਾ ’ਤੇ ਕੰਮ ਕਰ ਰਹੀ ਕੰਪਨੀ ਵਲੋਂ ਕੋਈ ਵੀ ਸਾਈਨ ਬੋਰਡ ਨਹੀਂ ਲਾਇਆ ਗਿਆ ਹੈ, ਜਿਸ ਦੇ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਨੂੰ ਲੈ ਕੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਿੰਨ੍ਹਾਂ ਸੜਕਾਂ ’ਤੇ ਟੋਏ ਪਏ ਹੋਏ ਹਨ ਅਤੇ ਉਸ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ ਅਤੇ ਉਥੇ ਹਰ ਹਾਲਤ ਵਿਚ ਸਾਈਨ ਬੋਰਡ ਲਗਾਉਣੇ ਹਨ ਅਤੇ ਅਜਿਹੀ ਲਾਪਰਵਾਹੀ ਵਰਤਣ ਵਾਲੀ ਕੰਪਨੀ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, 3 ਅਣਪਛਾਤਿਆਂ ਨੇ ਨੌਜਵਾਨਾਂ 'ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
ਪੁਰਾਣੀਆਂ ਇਮਾਰਤਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਦਹਿਸ਼ਤ ’ਚ
ਸ਼ਹਿਰ ਵਿਚ ਜਦੋਂ ਭਾਰੀ ਬਰਸਾਤ ਪੈਂਦੀ ਅਤੇ ਤੂਫ਼ਾਨ ਆਉਦਾ ਹੈ ਤਾਂ ਪੁਰਾਣੀਆਂ ਇਮਾਰਤਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਦਹਿਸ਼ਤ ਦੇ ਵਿਚ ਆ ਜਾਂਦੇ ਹਨ। ਪਿਛਲੇ ਦਿਨੀਂ ਆਏ ਤੇਜ਼ ਤੂਫ਼ਾਨ ਅਤੇ ਮੀਂਹ 'ਚ ਬਿਲਡਿੰਗ ਦੀ ਛੱਤ ਡਿੱਗਣ ਨਾਲ ਦੋ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆਉਣੀਆਂ ਪਈਆਂ ਸਨ। ਐੱਮ. ਟੀ. ਪੀ ਵਿਭਾਗ ਵਲੋਂ ਹਮੇਸ਼ਾ ਦੀ ਤਰ੍ਹਾਂ ਬਰਸਾਤਾਂ ਸਮੇਂ ਹੀ ਜਰਜਰ ਹੋਈਆ ਬਿਲਡਿੰਗਾਂ ਦਾ ਸਰਵੇ ਕਰਨ ਦਾ ਹਵਾਲਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨੋਟਿਸ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ- ਬਾਬਾ ਬਰਫਾਨੀ ਦੀ ਲਗਨ 'ਚ ਲੀਨ 69 ਸਾਲਾ ਦਸ਼ਵੰਤੀ, ਸਰਕਾਰੀ ਨੌਕਰੀ ਛੱਡ 25 ਸਾਲਾਂ ਤੋਂ ਕਰ ਰਹੀ ਸੇਵਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।