ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਦੌਰਾਨ 4 ਜ਼ਖਮੀਂ
Sunday, Aug 06, 2017 - 05:45 PM (IST)

ਕਲਾਨੌਰ(ਮਨਮੋਹਨ) - ਸਥਾਨਕ ਕਸਬਾ ਦੇ ਮੁੱਹਲਾ ਵਾਲਮੀਕਿ ਵਿਖੇ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਵਿੱਚ 4 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਿਨ੍ਹਾ ਨੂੰ ਇਲਾਜ ਲਈ ਕਮਿਊਨਟੀ ਹੈਲਥ ਸੈਂਟਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ 'ਚ ਜ਼ੇਰੇ ਇਲਾਜ ਕਰਵਾ ਰਹੇ ਜ਼ਖਮੀਂ ਜਤਿੰਦਰ ਕੁਮਾਰ ਅਤੇ ਸੰਨੀ ਨੇ ਦੱਸਿਆ ਕਿ ਸਾਡੇ ਮੁਹੱਲਾ ਵਾਲਮੀਕਿ ਵਿਖੇ ਪੁਰਾਤਨ ਪਿੱਪਲ ਵਾਲੀ ਜਗ੍ਹਾ 'ਤੇ ਕੁਝ ਵਿਅਕਤੀਆਂ ਵੱਲੋਂ ਕੁੜਾ ਲਗਾ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਸਬੰਧੀ ਅਦਾਲਤ 'ਚ ਚੱਲਦੇ ਕੇਸ ਨੂੰ ਜਿੱਤ ਲਿਆ ਹੈ ਅਤੇ ਇਸ ਜਗ੍ਹਾ 'ਤੇ ਲੱਗੇ ਗੰਦਗੀ ਦੀ ਸਫਾਈ ਕਰ ਰਹੇ ਸਨ ਕਿ ਕੁਲਵੰਤ ਰਾਏ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰਕੇ ਸਾਨੂੰ ਜ਼ਖਮੀਂ ਕਰ ਦਿੱਤਾ। ਇਸ ਸਬੰਧੀ ਪੁਲਸ ਥਾਨਾਂ ਕਲਾਨੌਰ ਵਿਖੇ ਸੂਚਨਾ ਦਿੱਤੀ ਗਈ। ਦੂਜੇ ਪਾਸੇ ਹਸਪਤਾਲ ਵਿੱਚ ਦਾਖਲ ਜ਼ਖਮੀਂ ਕੁਲਵੰਤ ਰਾਏ ਅਤੇ ਰਮਨ ਲਾਲ ਨੇ ਦੱਸਿਆ ਕਿ ਉਕਤ ਜਗ੍ਹਾ ਲਾਲ ਲਕੀਰ ਅਧੀਨ ਆਉਂਦੀ ਹੈ ਅਤੇ ਇਸ ਜਗ੍ਹਾ ਦਾ ਅਦਾਲਤ 'ਚ ਕੇਸ ਚਲ ਰਿਹਾ ਹੈ ਅਤੇ 9 ਅਗਸਤ ਨੂੰ ਅਦਲਾਤ 'ਚ ਇਸ ਕੇਸ ਦੀ ਤਾਰੀਖ ਹੈ। ਉਕਤ ਵਿਅਕਤੀਆਂ ਵੱਲੋਂ ਆਪਣੇ ਸਾਥੀਆਂ ਸਮੇਤ ਜਗ੍ਹਾ 'ਤੇ ਸਾਡੇ ਸਮਾਨ ਦੀ ਤੋੜ ਭੰਨ ਕਰਕੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਸਾਰੇ ਮਾਮਲੇ ਦੀ ਸੂਚਨਾ ਪੁਲਸ ਥਾਨਾ ਕਲਾਨੌਰ 'ਚ ਦਰਜ ਕਰਵਾਈ ਗਈ ਹੈ।