ਪੁਲਸ ਦੀ ਵੱਡੀ ਸਫ਼ਲਤਾ, ਟਰੱਕ 'ਚ ਲੁਕੋ ਕੇ 63 ਕਿਲੋ ਅਫ਼ੀਮ ਲਿਆ ਰਹੇ 4 ਤਸਕਰ ਕੀਤੇ ਗ੍ਰਿਫ਼ਤਾਰ

Thursday, Jan 04, 2024 - 06:13 PM (IST)

ਪੁਲਸ ਦੀ ਵੱਡੀ ਸਫ਼ਲਤਾ, ਟਰੱਕ 'ਚ ਲੁਕੋ ਕੇ 63 ਕਿਲੋ ਅਫ਼ੀਮ ਲਿਆ ਰਹੇ 4 ਤਸਕਰ ਕੀਤੇ ਗ੍ਰਿਫ਼ਤਾਰ

ਜਲੰਧਰ (ਸੋਨੂੰ,ਮੁਨੀਸ਼)- ਥਾਣਾ ਗੋਰਾਇਆ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਟਰੱਕ ਵਿਚ ਲੁਕੋ ਕੇ ਅਫ਼ੀਮ ਲਿਆ ਰਹੇ 4 ਨਸ਼ਾ ਤਸਕਰਾਂ ਨੂੰ 63 ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਚਾਰੇ ਮੁਲਜ਼ਮ ਦੋ ਟਰੱਕਾਂ ਅਤੇ ਇਕ ਟਰੈਕਟਰ ਟਰਾਲੀ ਵਿੱਚ ਗੁਪਤ ਤਰੀਕੇ ਨਾਲ ਅਫ਼ੀਮ ਲਿਆ ਰਹੇ ਸਨ। ਮੁਲਜ਼ਮ ਚਾਹ ਪੱਤੀ ਵਿੱਚ ਲੁਕੋ ਕੇ ਅਫ਼ੀਮ ਲਿਆਉਂਦੇ ਸਨ।

ਐੱਸ. ਐੱਸ. ਪੀ. ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਪ੍ਰੈੱਸ ਕਾਨਫ਼ਰੰਸ ’ਚ ਜਾਣਕਾਰੀ ਦਿੱਤੀ ਕਿ ਸਵੇਰੇ 3 ਵਜੇ ਦੇ ਕਰੀਬ 4 ਨਸ਼ਾ ਸਮੱਗਲਰਾਂ ਤੋਂ 63 ਕਿੱਲੋ ਅਫ਼ੀਮ, 2 ਟਰੱਕ ਅਤੇ ਇਕ ਟਰੈਕਟਰ-ਟਰਾਲੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਖ਼ੁਫੀਆ ਜਾਣਕਾਰੀ ਸੀ ਕਿ ਕੁਝ ਨਸ਼ਾ ਸਮੱਗਲਰ ਭਾਰੀ ਮਾਤਰਾ ’ਚ ਨਸ਼ਾ ਲੈ ਕੇ ਆ ਰਹੇ ਹਨ, ਜਾਣਕਾਰੀ ਮਿਲਦੇ ਹੀ ਪੁਲਸ ਫੋਰਸ ਨੇ ਕਮਾਲਪੁਰ ਗੇਟ ਜੀ.ਟੀ. ਰੋਡ ਗੋਰਾਇਆ ਫਿਲੌਰ ਤੋਂ ਫਗਵਾੜਾ ਸਾਈਡ ਨਾਕਾਬੰਦੀ ਕੀਤੀ, ਜਿਸ ਦੌਰਾਨ ਟਰੱਕ ਨੰਬਰ ਪੀ. ਬੀ-10-ਐੱਚ. ਐੱਨ.-9921, ਟਰੱਕ ਨੰਬਰੀ ਪੀ. ਬੀ.-10-ਐੱਚ. ਏ.-6191 ਅਤੇ ਸੋਨਾਲੀਕਾ ਟਰੈਕਟਰ ਸਮੇਤ ਟਰਾਲੀ ਦੀ ਚੈਕਿੰਗ ਕੀਤੀ ਤਾਂ ਉਸ ’ਚੋਂ ਭਾਰੀ ਮਾਤਰਾ ’ਚ ਅਫ਼ੀਮ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦਾ ਟਰੱਕ ਹੈ, ਉਸ ਦਾ ਨਾਮ ਗੁਰਪ੍ਰੀਤ ਸਿੰਘ ਉਰਫ਼ ਗੁਰੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗਿੱਦੜੀ ਧਾਣਾ ਦੋਰਾਹਾ ਲੁਧਿਆਣਾ ਅਤੇ ਉਸ ਦਾ ਕਲੀਂਡਰ ਜਰਨੈਲ ਸਿੰਘ ਉਸ ਨਾਲ ਸੀ।

ਇਹ ਵੀ ਪੜ੍ਹੋ :  ਖੰਨਾ ਵਿਖੇ ਸ਼ਰਾਬ ਨਾਲ ਰੱਜੇ ASI ਨੇ ਕੀਤਾ ਹੰਗਾਮਾ, SHO ਨੂੰ ਕੱਢੀਆਂ ਗਾਲ੍ਹਾਂ, ਵੀਡੀਓ ਹੋਈ ਵਾਇਰਲ

PunjabKesari

ਦੂਜੇ ਟਰੱਕ ਡਰਾਈਵਰ ਸਾਥੀ ਦਾ ਨਾਂ ਹਰਮੋਹਨ ਸਿੰਘ ਉਰਫ਼ ਮੋਹਨਾ ਪੁੱਤਰ ਮਲਕੀਤ ਸਿੰਘ ਵਾਸੀ ਮਾਣਕੀ ਥਾਣਾ ਸਮਰਾਲਾ ਲੁਧਿਆਣਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਦੋਨੋਂ ਇੰਫਾਲ (ਮਣੀਪੁਰ) ਤੋਂ ਚਾਹ ਪੱਤੀ ਲੈ ਕੇ ਆ ਰਹੇ ਸਨ, ਜਿਸ ’ਚ ਇਨ੍ਹਾਂ ਨੇ ਭਾਰੀ ਮਾਤਰਾ ’ਚ ਅਫ਼ੀਮ ਲੁਕਾਈ ਹੋਈ ਸੀ। ਇਨ੍ਹਾਂ ਨਾਲ ਜਗਜੀਤ ਸਿੰਘ ਉਰਫ਼ ਜੀਤਾ ਪੁੱਤਰ ਸਿਕੰਦਰ ਸਿੰਘ ਵਾਸੀ ਗਿੱਦੜੀ ਜ਼ਿਲ੍ਹਾ ਲੁਧਿਆਣਾ ਆਪਣੇ ਟਰੈਕਟਰ-ਟਰਾਲੀ ਸਮੇਤ ਅਫ਼ੀਮ ਲੈ ਕੇ ਆ ਰਹੇ ਹਨ, ਜਿਸ ਦੀ ਸਪਲਾਈ ਇਹ ਅੰਮ੍ਰਿਤਸਰ ’ਚ ਦੇਣ ਜਾ ਰਹੇ ਹਨ, ਜਦੋਂ ਦੋਵੇਂ ਟਰੱਕਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ’ਚੋਂ 30 ਕਿੱਲੋ ਅਫ਼ੀਮ ਬਰਾਮਦ ਕੀਤੀ।

ਇਨ੍ਹਾਂ ਨੇ ਟਰੱਕ ’ਚ ਸਪੈਸ਼ਲ ਬਾਕਸ ਬਣਾਏ ਹੋਏ ਸਨ, ਜਿੱਥੇ ਪੈਕੇਟ ਲੁਕੋ ਕੇ ਰੱਖੇ ਸਨ, ਜਦਕਿ ਟਰੈਕਟਰ-ਟਰਾਲੀ ਦੇ ਟਾਇਰਾਂ ਕੋਲ ਬਣੇ ਸਪੈਸ਼ਲ ਬਾਕਸ ’ਚ 33 ਕਿੱਲੋ ਅਫ਼ੀਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ 63 ਕਿੱਲੋ ਅਫ਼ੀਮ ਬਰਾਮਦ ਕੀਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ’ਚੋਂ ਜਗਜੀਤ ਜੀਤਾ ਨੂੰ ਪਹਿਲਾ ਹੀ ਨਸ਼ਾ ਸਮੱਗਲਿੰਗ ਦੇ ਚੱਕਰ ’ਚ 10 ਸਾਲ ਦੀ ਸਜ਼ਾ ਹੋਈ ਹੈ, ਜੋ 4-5 ਸਾਲ ਦੀ ਸਜ਼ਾ ਕੱਟ ਕੇ ਛੁੱਟੀ ’ਤੇ ਆਇਆ ਸੀ।

ਇਹ ਵੀ ਪੜ੍ਹੋ :  ਪੰਜਾਬ 'ਚ ਮੁੜ ਵੱਡੀ ਵਾਰਦਾਤ, ਹੱਥ ਮਿਲਾਉਣ ਮਗਰੋਂ ਸਰਪੰਚ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News