ਨਸ਼ੇ ਦੇ ਵੱਡੇ ਮਗਰਮੱਛਾਂ ਦਾ ਪਰਦਾਫਾਸ਼, 2 ਔਰਤਾਂ ਸਮੇਤ 4 ਮੈਂਬਰ ਕਾਬੂ (ਵੀਡੀਓ)
Monday, Jul 09, 2018 - 06:56 PM (IST)
ਜਲੰਧਰ (ਸੋਨੂੰ)— ਜਲੰਧਰ ਦਿਹਾਤੀ ਪੁਲਸ ਨੇ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਗੈਂਗ ਦੇ 4 ਮੈਂਬਰਾਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਦੇ ਕੋਲੋਂ 182 ਕਿੱਲੋ ਚੂਰਾਪੋਸਤ, ਇਕ ਟਰੱਕ, ਹਾਂਡਾ ਸਿਟੀ ਕਾਰ ਅਤੇ 60 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਕਾਬੂ ਕੀਤੇ ਗਏ ਮੈਂਬਰਾਂ ਨੇ ਦੱਸਿਆ ਹੈ ਕਿ ਉਹ ਜੰਮੂ-ਕਸ਼ਮੀਰ ਤੋਂ ਸਸਤਾ ਨਸ਼ਾ ਲੈ ਕੇ ਪੰਜਾਬ 'ਚ ਦੁੱਗਣੀ ਕੀਮਤ 'ਤੇ ਵੇਚਦੇ ਸਨ।
