ਮਲੋਟ ਵਿਖੇ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਪਿਓ-ਪੁੱਤ ਸਣੇ 4 ਲੋਕਾਂ ਦੀ ਦਰਦਨਾਕ ਮੌਤ

Sunday, Sep 17, 2023 - 07:08 PM (IST)

ਮਲੋਟ ਵਿਖੇ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਪਿਓ-ਪੁੱਤ ਸਣੇ 4 ਲੋਕਾਂ ਦੀ ਦਰਦਨਾਕ ਮੌਤ

ਮਲੋਟ (ਸ਼ਾਮ ਜੁਨੇਜਾ)- ਮਲੋਟ-ਲੰਬੀ ਦਰਮਿਆਨ ਕੌਮੀ ਸ਼ਾਹ ਮਾਰਗ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਪਿਓ- ਪੁੱਤਰ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਬੱਚਾ ਵੀ ਹੈ ਜਦਕਿ ਇਕ ਹੋਰ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਹਮਬੀਰ ਸਿੰਘ ਪੁੱਤਰ ਰਾਮਦੇਵ ਸੰਚਾਲਕ ਲੰਬੂ ਡੈਟਿੰਗ ਪੇਟਿੰਗ ਵਾਸੀ ਰਵਿਦਾਸ ਨਗਰ ਮਲੋਟ ਕਾਰਾਂ ਖ਼ਰੀਦਣ ਵੇਚਣ ਦਾ ਵੀ ਕੰਮ ਕਰਦਾ ਹੈ। ਰਾਤ ਵੇਲੇ ਉਹ ਦਿੱਲੀ ਤੋਂ ਇਕ ਕਾਰ ਰਿਟਜ  ਨੰਬਰ ਡੀ. ਐੱਲ. 8ਸੀ. ਪੀ. 6662 'ਤੇ ਸਵਾਰ ਹੋਕੇ ਮਲੋਟ ਆ ਰਹੇ ਸਨ। ਸਵੇਰੇ 4 ਵਜੇ ਦੇ ਕਰੀਬ ਲੰਬੀ ਸਬ ਤਹਿਸੀਲ ਤੋਂ ਨਹਿਰਾਂ ਵਾਲੇ ਪਾਸੇ ਚੰਨੂੰ ਲਿੰਕ ਰੋਡ ਕੋਲ ਉਨ੍ਹਾਂ ਦੀ ਕਾਰ ਲੱਕੜਾਂ ਨਾਲ ਭਰੀ ਟਰਾਲੀ ਨਾਲ ਪਿੱਛੋਂ ਟਕਰਾ ਗਈ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ 'ਤਾ ਪਰਿਵਾਰ, ਓਵਰਡੋਜ਼ ਦੇ ਕਾਰਨ ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਇਸ ਹਾਦਸੇ ਵਿਚ ਹਮਬੀਰ ਸਿੰਘ ਉਸ ਦਾ ਰਿਸ਼ਤੇ ਵਿਚ ਸਾਲਾ ਲੱਗਦਾ ਨੀਤੂ ਪੁੱਤਰ ਬਿੱਲੂ ਰਾਮ ਵਾਸੀ ਬੁਰਜਾ ਵਾਲਾ ਫਾਟਕ ਮਲੋਟ ਅਤੇ ਹਮਬੀਰ ਦੇ ਰਿਸ਼ਤੇ ਵਿਚ ਸਾਂਢੂ ਲੱਗਦਾ ਦਿੱਲੀ ਵਾਸੀ ਅਰਵਿੰਦ ਅਤੇ ਉਸ ਦਾ 7 ਸਾਲ ਦਾ ਲੜਕਾ ਆਰਵ ਸਮੇਤ ਚਾਰਾਂ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਇਕ ਹੋਰ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੇ ਪੋਸਟ ਮਾਰਟਮ ਲਈ ਲਾਸ਼ਾਂ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਹੈ ਜਦੋਂਕਿ ਜ਼ਖ਼ਮੀ ਬੱਚੇ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਮਲੋਟ ਖ਼ਾਲੀ ਕਾਰ ਆਉਣ ਕਰਕੇ ਅਰਵਿੰਦ ਆਪਣੇ ਬੱਚਿਆਂ ਨਾਲ ਮਲੋਟ ਆ ਰਿਹਾ ਸੀ ਪਰ ਇਸ ਹਾਦਸੇ ਨਾਲ ਤਿੰਨ ਘਰ ਬਰਬਾਦ ਹੋ ਗਏ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਨੌਕਰੀ ਤੋਂ ਸਸਪੈਂਡ ਚੱਲ ਰਹੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News