ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਕਾਰਣ 4 ਦੀ ਮੌਤ, 10 ਪਾਜ਼ੇਟਿਵ

Tuesday, Nov 24, 2020 - 11:16 PM (IST)

ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਕਾਰਣ 4 ਦੀ ਮੌਤ, 10 ਪਾਜ਼ੇਟਿਵ

ਰੂਪਨਗਰ,(ਵਿਜੇ ਸ਼ਰਮਾ)- ਜ਼ਿਲ੍ਹੇ ’ਚ ਕੋਰੋਨਾ ਪੀੜਤ 4 ਲੋਕਾਂ ਦੀ ਮੌਤ ਹੋਣ ਅਤੇ 10 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 74015 ਸੈਂਪਲ ਲਏ ਗਏ ਜਿਨ੍ਹਾਂ ’ਚੋਂ 70542 ਦੀ ਰਿਪੋਰਟ ਨੈਗੇਟਿਵ ਅਤੇ 1369 ਦੀ ਕੋਰੋਨਾ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲ੍ਹੇ ’ਚ 2776 ਲੋਕ ਕੋਰੋਨਾ ਤੋਂ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2470 ਰਿਕਵਰ ਹੋਏ ਹਨ।

ਅੱਜ ਵੀ ਕੋਰੋਨਾ ਤੋਂ ਠੀਕ ਹੋਣ ਵਾਲੇ 13 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਜ਼ਿਲੇ ’ਚ 166 ਕੋਰੋਨਾ ਦੇ ਐਕਟਿਵ ਕੇਸ ਹਨ। ਕੋਰੋਨਾ ਕਾਰਣ ਹੁਣ ਤੱਕ ਹੋਈਆਂ ਮੌਤਾਂ ਦਾ ਆਂਕਡ਼ਾ 140 ਹੈ। ਸਿਹਤ ਵਿਭਾਗ ਵੱਲੋਂ ਅੱਜ 689 ਸੈਂਪਲ ਲਏ ਗਏ ਹਨ। ਅੱਜ ਜਿਹਡ਼ੋ ਲੇਕਾਂ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਉਨ੍ਹਾਂ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ 6, ਰੂਪਨਗਰ ਤੋਂ 1, ਨੰਗਲ ਤੋਂ 1, ਮੋਰਿੰਡਾ ਤੋਂ 1 ਅਤੇ ਸ੍ਰੀ ਚਮਕੌਰ ਸਾਹਿਬ ਤੋਂ 1 ਵਿਅਕਤੀ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋ ਪ੍ਰਾਪਤ ਜਾਣਕਾਰੀ ਅਨੁਸਾਰ 24 ਨਵੰਬਰ ਨੂੰ ਕੋਰੋਨਾ ਸੰਕ੍ਰਮਿਤ ਕਾਰਣ ਹੋਈਆਂ ਮੌਤਾਂ ਦੀ ਸੂਚੀ ’ਚ 4 ਲੋਕ ਸ਼ਾਮਲ ਦੱਸੇ ਗਏ ਜਿਨ੍ਹਾਂ ’ਚੋਂ ਪਹਿਲੀ ਮੌਤ 60 ਸਾਲਾ ਵਿਅਕਤੀ ਨਿਵਾਸੀ ਪਿੰਡ ਛੋਟੀ ਝੱਖੀਆਂ ਤਹਿ. ਸ੍ਰੀ ਅਨੰਦਪੁਰ ਸਾਹਿਬ ਸ਼ਾਮਲ ਹੈ ਜੋ ਪੀ.ਜੀ.ਆਈ. ਚੰਡੀਗਡ਼੍ਹ ’ਚ ਜ਼ੇਰੇ ਇਲਾਜ ਸੀ, ਦੂਜੀ ਮੌਤ 78 ਸਾਲਾ ਵਿਅਕਤੀ ਪਿੰਡ ਬੱਲਮਗਡ਼੍ਹ (ਰੂਪਨਗਰ) ਸ਼ਾਮਲ ਜੋ ਰੂਪਨਗਰ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਸੀ, ਤੀਜੀ ਮੌਤ 71 ਸਾਲਾ ਵਿਅਕਤੀ ਨਿਵਾਸੀ ਰੂਪਨਗਰ ਸ਼ਾਮਲ ਹੈ ਜੋ ਨਹਿਰੂ ਹਸਪਤਾਲ ਚੰਡੀਗਡ਼੍ਹ ’ਚ ਜ਼ੇਰੇ ਇਲਾਜ ਸੀ ਅਤੇ ਚੌਥੀ ਮੌਤ 53 ਸਾਲਾ ਵਿਅਕਤੀ ਰੂਪਨਗਰ ਸ਼ਾਮਲ ਹੈ ਜੋ ਰਜਿੰਦਰਾ ਹਸਪਤਾਲ ਪਟਿਆਲਾ ’ਚ ਜ਼ੇਰੇ ਇਲਾਜ ਸੀ । ਮਿਲੀ ਜਾਣਕਾਰੀ ਅਨੁਸਾਰ ਉਕਤ ਚਾਰੇ ਵਿਅਕਤੀ ਹੋਰ ਵੀ ਬੀਮਾਰੀਆਂ ਤੋਂ ਪੀਡ਼ਤ ਸਨ।


author

Bharat Thapa

Content Editor

Related News