ਹੈਰੋਇਨ ਅਤੇ ਨਸ਼ੀਲੇ ਪਾਊਡਰ ਸਮੇਤ 4 ਕਾਬੂ
Sunday, Jan 07, 2018 - 01:02 AM (IST)

ਰੂਪਨਗਰ, (ਵਿਜੇ)- ਪੁਲਸ ਨੇ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 90 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਸਿੰਘ ਭਗਵੰਤਪੁਰ ਦੀ ਪੁਲਸ ਪਾਰਟੀ ਵੱਲੋਂ 5 ਜਨਵਰੀ ਨੂੰ ਟੀ-ਪੁਆਇੰਟ ਗੋਸਲਾਂ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਕਾਰ ਸਵਾਰ ਅੰਕੁਸ਼ ਚੌਹਾਨ ਪੁੱਤਰ ਜਗਵੀਰ ਸਿੰਘ ਪ੍ਰੀਤਮਪੁਰਾ ਦਿੱਲੀ ਕੋਲੋਂ 40 ਗ੍ਰਾਮ ਹੈਰੋਇਨ ਅਤੇ ਰਿਸ਼ਭ ਕੋਹਲੀ ਪੁੱਤਰ ਰਮੇਸ਼ ਕੁਮਾਰ ਕੋਹਲੀ ਵਾਸੀ ਪ੍ਰੀਤਮਪੁਰਾ ਦਿੱਲੀ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਖਿਲਾਫ ਪੁਲਸ ਨੇ ਥਾਣਾ ਸਿੰਘ ਭਗਵੰਤਪੁਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਧਰ, ਥਾਣਾ ਮੋਰਿੰਡਾ ਦੀ ਪੁਲਸ ਪਾਰਟੀ ਨੇ 6 ਜਨਵਰੀ ਨੂੰ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੜਕੇ ਅਤੇ ਇਕ ਔਰਤ ਨੂੰ ਇਸ਼ਾਰਾ ਦੇ ਕੇ ਰੋਕਿਆ ਤਾਂ ਮੋਟਰਸਾਈਕਲ ਚਾਲਕ ਮੋਟਰਸਾਈਕਲ ਤੋਂ ਉਤਰ ਕੇ ਭੱਜ ਗਿਆ। ਜਦੋਂਕਿ ਮੋਟਰਸਾਈਕਲ ਸਵਾਰ ਪ੍ਰਗਟ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਸਹੇੜੀ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਅਤੇ ਜਸਵੀਰ ਕੌਰ ਪਤਨੀ ਲਾਜਵਿੰਦਰ ਸਿੰਘ ਵਾਸੀ ਪਿੰਡ ਸਹੇੜੀ ਕੋਲੋਂ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਭੱਜਣ ਵਾਲੇ ਨੌਜਵਾਨ ਦਾ ਨਾਮ ਜਗਦੀਸ਼ ਸਿੰਘ ਉਰਫ ਪ੍ਰੀਤ ਪੁੱਤਰ ਲਾਜਵਿੰਦਰ ਸਿੰਘ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਮੋਰਿੰਡਾ 'ਚ ਪਰਚਾ ਦਰਜ ਕਰ ਲਿਆ ਹੈ।