ਪਨਗ੍ਰੇਨ ਗੋਦਾਮ ’ਚੋਂ ਕਣਕ ਦੀਆਂ 357 ਬੋਰੀਆਂ ਚੋਰੀ, ਚੌਕੀਦਾਰਾਂ ਨੂੰ ਬੰਧਕ ਬਣਾ ਵਾਰਦਾਤ ਨੂੰ ਦਿੱਤਾ ਅੰਜਾਮ

Tuesday, Aug 18, 2026 - 11:21 AM (IST)

ਪਨਗ੍ਰੇਨ ਗੋਦਾਮ ’ਚੋਂ ਕਣਕ ਦੀਆਂ 357 ਬੋਰੀਆਂ ਚੋਰੀ, ਚੌਕੀਦਾਰਾਂ ਨੂੰ ਬੰਧਕ ਬਣਾ ਵਾਰਦਾਤ ਨੂੰ ਦਿੱਤਾ ਅੰਜਾਮ

ਮਜੀਠਾ (ਪ੍ਰਿਥੀਪਾਲ)- ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਸੋਹੀਆਂ ਕਲਾਂ ਵਿਖੇ ਬਣੇ ਪਨਗ੍ਰੇਨ ਦੇ ਗੋਦਾਮ ’ਚੋਂ ਦੇਰ ਰਾਤ ਕਣਕ ਦੀਆਂ ਸੈਂਕੜੇ ਬੋਰੀਆਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 1 ਤੋਂ 1:30 ਵਜੇ ਦੇ ਵਿਚਕਾਰ 10 ਤੋਂ 15 ਅਣਪਛਾਤੇ ਵਿਅਕਤੀ ਗੋਦਾਮ ਦੀ ਪਿਛਲੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਉੱਥੇ ਮੌਜੂਦ ਚੌਕੀਦਾਰਾਂ ਨੂੰ ਬੰਧਕ ਬਣਾ ਲਿਆ ਅਤੇ ਗੋਦਾਮ ’ਚੋਂ ਕਰੀਬ 357 ਕਣਕ ਦੀਆਂ ਬੋਰੀਆਂ ਚੋਰੀ ਕਰ ਕੇ ਲੈ ਗਏ। ਚੋਰਾਂ ਨੇ ਚੋਰੀ ਲਈ ਟਰੱਕ, ਤਾਲੇ ਅਤੇ ਮੁੱਖ ਗੇਟ ਕੱਟਣ ਲਈ ਮਕੈਨੀਕਲ ਕਟਰ ਦੀ ਵਰਤੋਂ ਕੀਤੀ। ਇੱਥੋਂ ਤੱਕ ਕਿ ਚੋਰਾਂ ਨੇ ਚੌਕੀਦਾਰ ਦੀ ਐਕਟਿਵਾ ਸਕੂਟਰ ਖੋਹ ਕੇ ਟਰੱਕ ਨੂੰ ਗੋਦਾਮ ਦੇ ਅੰਦਰ ਲਿਆਂਦਾ ਅਤੇ ਬੋਰੀਆਂ ਲੱਦਣ ਤੋਂ ਬਾਅਦ ਚੌਕੀਦਾਰਾਂ ਨੂੰ ਕਮਰੇ ’ਚ ਬੰਦ ਕਰ ਕੇ ਫ਼ਰਾਰ ਹੋ ਗਏ।

 ਇਹ ਵੀ ਪੜ੍ਹੋ- ਪੰਜਾਬ: ਵਿਦੇਸ਼ 'ਚ ਸਿੱਖ ਨੌਜਵਾਨ ਨੇ ਅੱਗ 'ਚੋਂ ਬਚਾਈਆਂ ਕਈ ਜਾਨਾਂ, ਖੁਦ ਦੀ ਨਾ ਬਚਾ ਸਕਿਆ ਜਾਨ, ਹੋਈ ਮੌਤ

ਚੌਕੀਦਾਰਾਂ ਨੇ ਬਾਅਦ ’ਚ ਲੋਹੇ ਦੀ ਰਾਡ ਨਾਲ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਪਨਗ੍ਰੇਨ ਦੇ ਇੰਸਪੈਕਟਰ ਆਸ਼ੀਸ਼ ਮਹਾਜਨ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਮਜੀਠਾ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ।

 ਇਹ ਵੀ ਪੜ੍ਹੋ-ਪੰਜਾਬ ‘ਚ ਪੈਟਰੋਲ ਪੰਪਾਂ ਤੇ ਵਪਾਰਕ ਜਾਇਦਾਦਾਂ ਲਈ ਨਵੇਂ ਨਿਯਮ ਲਾਗੂ, PWD ਨੇ ਲਿਆ ਵੱਡਾ ਫੈਸਲਾ

ਇੰਸਪੈਕਟਰ ਆਸ਼ੀਸ਼ ਮਹਾਜਨ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਥਾਣਾ ਮੁੱਖੀ ਕਰਮਪਾਲ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮਜੀਠਾ ਪੁਲਸ ਨੇ 12 ਘੰਟਿਆਂ ਦੇ ਅੰਦਰ ਚੋਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਮੁੱਖ ਦੋਸ਼ੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

 ਇਹ ਵੀ ਪੜ੍ਹੋ- ਪੰਜਾਬ 'ਚ ਬਣੇਗਾ ਇਕ ਹੋਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ! PCA ਵੱਲੋਂ ਯੋਜਨਾ ਤਿਆਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News