ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ''ਚ ਕੋਰੋਨਾ ਦੇ 33 ਨਵੇਂ ਮਾਮਲੇ, 47 ਮਰੀਜ਼ਾਂ ਨੂੰ ਮਿਲੀ ਛੁੱਟੀ

Friday, Sep 04, 2020 - 05:43 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਅੱਜ ਫ਼ਿਰ ਕੋਰੋਨਾ ਦੇ 33 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਧੀਨ ਅੱਜ ਆਏ ਮਾਮਲਿਆਂ 'ਚੋਂ 9 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 6 ਕੇਸ ਮਲੋਟ, 12 ਕੇਸ ਗਿੱਦੜਬਾਹਾ, 1 ਕੇਸ ਪਿੰਡ ਫਤਿਹਪੁਰ ਮਨੀਆਂ, 1 ਕੇਸ ਪਿੰਡ ਧੂਲਕੋਟ, 1 ਕੇਸ ਪਿੰਡ ਮਲੋਟ, 1 ਕੇਸ ਪਿੰਡ ਮਧੀਰ, 1 ਕੇਸ ਪਿੰਡ ਲੁਹਾਰਾ ਅਤੇ 1 ਕੇਸ ਪਿੰਡ ਚਿੱਬੜਾਂਵਾਲੀ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 47 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਰਿਪੋਰਟ ਅਨੁਸਾਰ ਅੱਜ 763 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂÎਕਿ ਹੁਣ 1737 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਅੱਜ ਜ਼ਿਲ੍ਹੇ ਭਰ ਅੰਦਰੋਂ 652 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਜ਼ਿਲ੍ਹੇ ਅੰਦਰ ਹੁਣ ਕੋਰੋਨਾ ਦਾ ਅੰਕੜਾ 1137 ਹੋ ਗਿਆ ਹੈ, ਜਿਸ 'ਚੋਂ 748 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 378 ਕੇਸ ਐਕਟਿਵ ਹਨ। ਵਰਣਨਯੋਗ ਹੈ ਕਿ ਕੋਰੋਨਾ ਕਰਕੇ ਜ਼ਿਲ੍ਹੇ ਅੰਦਰ ਹੁਣ ਤੱਕ 11 ਮੌਤਾਂ ਵੀ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਵਾਲੀ 58 ਸਾਲਾ ਹਰਭਜਨ ਕੌਰ ਨੇ ਲੋਕਾਂ ਨੂੰ ਸੈਂਪਲਿੰਗ ਕਰਾਉਣ ਦੀ ਕੀਤੀ ਅਪੀਲ

ਵੀਰਵਾਰ ਨੂੰ ਸਿਵਲ ਸਰਜਨ ਅਤੇ ਉਸਦੀ ਪਤਨੀ ਸਮੇਤ 52 ਜਣੇ ਨਿਕਲੇ ਕੋਰੋਨਾ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਪੂਰੀ ਤਰ੍ਹਾਂ ਹਾਵੀ ਹੁੰਦਾ ਜਾ ਰਿਹਾ ਹੈ। ਵੀਰਵਾਰ  ਨੂੰ ਜ਼ਿਲ੍ਹੇ ਅੰਦਰ ਕੋਰੋਨਾ ਦੇ ਇਕੱਠੇ 52 ਕੇਸ ਸਾਹਮਣੇ ਆਏ ਹਨ, ਜਦੋਂਕਿ ਕੋਰੋਨਾ ਕਰਕੇ ਇਕ ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸਿਹਤ ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਏ ਕੋਰੋਨਾ ਮਾਮਲਿਆਂ 'ਚੋਂ 18 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 6 ਕੇਸ ਮਲੋਟ, 6 ਕੇਸ ਗਿੱਦੜਬਾਹਾ, 4 ਕੇਸ ਜ਼ਿਲਾ ਜੇਲ ਪਿੰਡ ਬੂੜਾ ਗੁੱਜਰ, 1 ਕੇਸ ਪਿੰਡ ਚਿੱਬੜਾਂਵਾਲੀ, 1 ਕੇਸ ਪਿੰਡ ਸੋਥਾ, 3 ਕੇਸ ਪਿੰਡ ਦੋਦਾ, 1 ਕੇਸ ਪਿੰਡ ਕਾਉਣੀ, 1 ਕੇਸ ਪਿੰਡ ਕਿੱਲਿਆਂਵਾਲੀ, 1 ਕੇਸ ਪਿੰਡ ਭਾਗੂ, 1 ਕੇਸ ਪਿੰਡ ਝੋਰੜ, 1 ਕੇਸ ਪਿੰਡ ਕੱਟਿਆਂਵਾਲੀ, 3 ਕੇਸ ਪਿੰਡ ਬਾਦਲ, 1 ਕੇਸ ਪਿੰਡ ਬਰੀਵਾਲਾ, 1 ਕੇਸ ਪਿੰਡ ਕੋਟਲੀ ਅਬਲੂ, 1 ਕੇਸ ਪਿੰਡ ਬੂੜਾ ਗੁੱਜਰ, 1 ਕੇਸ ਪਿੰਡ ਸੰਮੇਵਾਲੀ ਅਤੇ 1 ਕੇਸ ਪਿੰਡ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਮਹਿਕਮੇ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਕੋਰੋਨਾ ਨਾਲ ਮਲੋਟ ਤੋਂ ਇਕ ਪੀੜਤ ਵਿਅਕਤੀ ਦੀ ਮੌਤ ਵੀ ਹੋਈ ਹੈ। ਇਹ ਪੀੜਤ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਸੀ, ਜਿਸਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ : ਰਾਜ ਮਿਸਤਰੀ ਨੇ ਮਕਾਨ ਮਾਲਕ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ  

ਸਿਵਲ ਸਰਜਨ ਅਤੇ ਉਨ੍ਹਾਂ ਦੀ ਪਤਨੀ ਘਰ ਅੰਦਰ ਹੀ ਹੋਏ ਹੋਮ ਕੁਆਰੰਟਾਈਨ
ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ, ਜਿਸ ਤੋਂ ਬਾਅਦ ਦੋਵੇਂ ਆਪਣੇ ਘਰ ਅੰਦਰ ਹੀ ਹੋਮ ਕੁਆਰੰਟਾਈਨ 'ਤੇ ਹੋ ਗਏ ਹਨ। ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦਾ ਗਿੱਦੜਬਾਹਾ ਵਿਖੇ ਸੈਂਪਲ ਲਿਆ ਗਿਆ ਸੀ, ਜਿਸਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਹੁਣ ਪੂਰੇ ਦਫਤਰ ਨੂੰ ਸੈਨੇਟਾਈਜ਼ ਕਰਾਇਆ ਜਾਵੇਗਾ। ਸਿਵਲ ਸਰਜਨ ਅਤੇ ਉਨ੍ਹਾਂ ਦੀ ਪਤਨੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਹੁਣ ਵਿਭਾਗ ਵੱਲੋਂ ਸੈਂਪਲਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਈ. ਪੀ. ਐੱਲ. 2020 ਤੋਂ ਪਹਿਲਾਂ ਧੋਨੀ ਦੀ ਟੀਮ ਨੂੰ ਵੱਡਾ ਝਟਕਾ, ਹਰਭਜਨ ਸਿੰਘ ਹੋਏ ਟੂਰਨਾਮੈਂਟ ਤੋਂ ਬਾਹਰ


Anuradha

Content Editor

Related News