ਵੱਡਾ ਹਾਦਸਾ: ਟਰੈਕਟਰ-ਟਰਾਲੀ ਤੇ ਐਕਟਿਵਾ ਦੀ ਟੱਕਰ ’ਚ 3 ਸਾਲਾ ਬੱਚੀ ਦੀ ਮੌਤ, ਮਾਂ-ਪੁੱਤ ਜ਼ਖਮੀ

Wednesday, Oct 09, 2024 - 11:01 PM (IST)

ਬਟਾਲਾ/ਫਤਿਹਗੜ੍ਹ ਚੂੜੀਆਂ/ਅੰਮ੍ਰਿਤਸਰ (ਬੇਰੀ, ਬਿਕਰਮਜੀਤ, ਭੱਟੀ) - ਕਸਬਾ ਫਤਹਿਗੜ੍ਹ ਚੂੜੀਆਂ ਦੇ ਅਜਨਾਲਾ ਰੋਡ ’ਤੇ ਇਕ ਟਰੈਕਟਰ ਟਰਾਲੀ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ’ਚ ਇਕ 3 ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਅਤੇ ਮਾਂ-ਪੁੱਤ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝੰਡੇਰ ਦੀ ਐੱਸ. ਐੱਚ. ਓ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਰੁਪਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਮੱਤੇ ਨੰਗਲ ਭਾਈ ਗੁਰਦਾਸ ਪਬਲਿਕ ਸਕੂਲ ਤੋਂ ਆਪਣੇ ਬੇਟੇ ਜਪਨੂਰ (6) ਅਤੇ ਬੇਟੀ ਜਪਲੀਨ (3) ਨੂੰ ਐਕਟਿਵਾ ’ਤੇ ਲੈ ਕੇ ਆਪਣੇ ਘਰ ਜਾ ਰਹੀ ਸੀ ਕਿ ਜਦੋਂ ਉਹ ਅਜਨਾਲਾ-ਫਤਹਿਗੜ੍ਹ ਚੂੜੀਆਂ ਰੋਡ ’ਤੇ ਪਹੁੰਚੀ ਤਾਂ ਅਜਨਾਲਾ ਸਾਈਡ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰੈਕਟਰ ਟਰਾਲੀ ਚਾਲਕ ਨੇ ਰੁਪਿੰਦਰ ਕੌਰ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਟਰਾਲੀ ਦੀ ਲਪੇਟ ’ਚ ਆਉਣ ਨਾਲ ਜਪਲੀਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰੁਪਿੰਦਰ ਕੌਰ ਤੇ ਜਪਨੂਰ ਗੰਭੀਰ ਜ਼ਖਮੀ ਹੋ ਗਏ।


Inder Prajapati

Content Editor

Related News