ਲੋਹੀਆਂ ਪੁਲਸ ਦੀ ਸਫ਼ਲਤਾ, ਨਾਜਾਇਜ਼ ਅਸਲੇ ਤੇ ਹੈਰੋਇਨ ਸਣੇ 3 ਵਿਅਕਤੀ ਕੀਤੇ ਕਾਬੂ

Sunday, Nov 22, 2020 - 06:29 PM (IST)

ਲੋਹੀਆਂ ਪੁਲਸ ਦੀ ਸਫ਼ਲਤਾ, ਨਾਜਾਇਜ਼ ਅਸਲੇ ਤੇ ਹੈਰੋਇਨ ਸਣੇ 3 ਵਿਅਕਤੀ ਕੀਤੇ ਕਾਬੂ

ਲੋਹੀਆਂ ਖ਼ਾਸ (ਮਨਜੀਤ)— ਸਥਾਨਕ ਥਾਣੇ ਦੀ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਜਲੰਧਰ ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਪਿੰਡ ਯੂਸਫਰਪੁਰ ਆਲੇਵਾਲ ਬਸ ਸਟਾਪ ਨੇੜਿਉਂ ਇਕ ਗੱਡੀ ਸਵਾਰ ਤਿੰਨ ਨੌਜਵਾਨਾਂ ਨੂੰ ਨਜਾਇਜ ਅਸਲੇ ਤੇ ਹੈਰੋਇਨ ਸਣੇ ਕਾਬੂ ਕਰ ਲਿਆ ਗਿਆ।

ਇਕ 32 ਬੋਰ ਰਿਵਾਲਵਰ, 6 ਜ਼ਿੰਦਾ ਕਾਰਤੂਸ ਅਤੇ 150 ਗ੍ਰਾਮ ਹੈਰੋਇਨ ਬਰਾਮਦ
ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਏ ਐੱਸ ਆਈ ਬਲਵਿੰਦਰ ਸਿੰਘ ਅਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਨਾਲ ਜਲੰਧਰ ਫਿਰੋਜ਼ਪੁਰ ਰਾਸ਼ਟਰੀ ਮਾਰਗ ਅਤੇ ਪਿੰਡ ਯੂਸਫਪੁਰ ਆਲ਼ੇਵਾਲ ਨੇੜੇ ਨਾਕਾ ਲਗਾ ਕੇ ਚੈਂਕਿਗ ਕੀਤੀ ਜਾ ਰਹੀ ਸੀ ਕਿ ਮਖੂ ਵੱਲੋਂ ਹਰਿਆਣਾ ਨੰਬਰੀ ਗੱਡੀ ਆ ਰਹੀ ਸੀ, ਜਿਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਸਵਾਰ ਤਿੰਨ ਨੌਜਵਾਨਾਂ ਕੋਲੋਂ ਇਕ 32 ਬੋਰ ਰਿਵਾਲਵਰ, 6 ਜ਼ਿੰਦਾ ਕਾਰਤੂਸ ਅਤੇ 150 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਹ ਹੋਈ ਦੋਸ਼ੀਆਂ ਦੀ ਪਛਾਣ
ਦੋਸ਼ੀਆਂ ਦੀ ਪਛਾਣ ਲਾਜਰ ਮਸੀਹ ਪੁੱਤਰ ਸ਼ਿੰਦਾ ਮਸੀਹ ਵਾਸੀ ਬਜੀਦਪੁਰ ਥਾਣਾ ਕੁੱਲਗੜੀ ਫਿਰੋਜ਼ਪੁਰ, ਰਤਨ ਪੁੱਤਰ ਪੱਪੂ ਵਾਸੀ ਪਿੰਡ ਕੁੰਡਾ ਥਾਣਾ ਸਦਰ ਫਿਰੋਜ਼ਪੁਰ, ਗੁਰਮੀਤ ਸਿੰਘ ਉਰਫ਼ ਗੈਰੀ ਪੁੱਤਰ ਮਾਨਤ ਸਿੰਘ ਵਾਸੀ ਵਾਰਡ ਨੰਬਰ ਅੱਠ ਮੱਲਾਂਵਾਲਾ ਜਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਜਿਨ੍ਹਾਂ ਖਿਆਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


author

shivani attri

Content Editor

Related News