ਬੀ. ਐੱਸ. ਐੱਫ. ਦੀ 17 ਬਟਾਲੀਅਨ ਦੇ ਜਵਾਨਾਂ ਦੇ ਹੱਥ ਲੱਗੀ 3 ਕਿੱਲੋ ਹੈਰੋਇਨ
Sunday, Jul 01, 2018 - 05:50 PM (IST)
ਭਿੰਡੀ ਸੈਦਾ (ਗੁਰਜੰਟ) - ਅੰਮ੍ਰਿਤਸਰ ਦਿਹਾਤੀ ਦੇ ਪੁਲਸ ਥਾਣਾ ਲੋਪੋਕੇ ਦੇ ਅਧੀਨ ਆਉਂਦੀ ਬੀ. ਐੱਸ. ਐੱਫ. ਦੀ 17 ਬਟਾਲੀਅਨ ਦੇ ਜਵਾਨਾਂ ਨੇ 3 ਕਿੱਲੋ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 17 ਬਟਾਲੀਅਨ ਦੇ ਜਵਾਨਾਂ ਨੂੰ ਬੀ. ਓ. ਪੀ ਕੱਕੜ ਵਿਖੇ ਭਾਰਤ-ਪਾਕਿ ਸਰਹੱਦ 'ਤੇ ਤਾਰਾਂ ਪਾਰ ਭਾਰਤ ਦੀ ਜ਼ਮੀਨ ਤੋਂ ਕਰੀਬ 10:30 ਵਜੇ ਗਸ਼ਤ ਦੌਰਾਨ ਟਰੈਕਟਰ ਦੀਆਂ ਤਿੰਨ ਲਾਵਾਰਿਸ ਫੱਟੀਆਂ ਬਰਾਮਦ ਹੋਈਆਂ, ਜਿਨਾਂ 'ਚੋਂ ਉਨ੍ਹਾਂ ਨੂੰ ਕਰੀਬ 3 ਕਿੱਲੋ ਹੈਰੋਇਨ ਬਰਾਮਦ ਹੋਈ । ਫਿਲਹਾਲ ਇਸ ਮਾਮਲੇ ਦੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਅਤੇ ਖੁਫੀਆ ਏਜੰਸੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਹੋਈ ਹੈਰੋਇਨ ਨੂੰ ਕਾਬੂ 'ਚ ਲੈ ਕੇ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
