3 ਇੰਸਪੈਕਟਰਾਂ ਨੂੰ ਤਰੱਕੀ, 1 IPS ਤੇ 21 PPS ਅਧਿਕਾਰੀਆਂ ਦੇ ਤਬਾਦਲੇ
Friday, Mar 08, 2019 - 11:41 PM (IST)
ਚੰਡੀਗੜ੍ਹ— ਪੰਜਾਬ ਸਰਕਾਰ ਵਲੋਂ ਅੱਜ 1 ਆਈ.ਪੀ.ਐੱਸ. ਅਤੇ ਐੱਸ.ਪੀ. ਰੈਂਕ ਦੇ 21 ਹੋਰ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਤਬਾਦਲਿਆਂ ’ਚ ਜ਼ਿਕਰਯੋਗ ਗੱਲ ਇਹ ਹੈ ਕਿ ਕਈ ਅਧਿਕਾਰੀ ਅਜਿਹੇ ਹਨ, ਜਿਨ੍ਹਾਂ ਨੂੰ ਬੀਤੇ ਦਿਨ ਹੀ ਬਦਲਿਆ ਗਿਆ ਸੀ ਪਰ 24 ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਮੁਡ਼ ਤਬਦੀਲ ਕਰ ਦਿੱਤਾ ਗਿਆ ਹੈ। ਆਈ.ਪੀ.ਐੱਸ. ਅਧਿਕਾਰੀ ਇੰਦਰਬੀਰ ਸਿੰਘ ਨੂੰ ਏ.ਆਈ.ਜੀ. ਪਾਲਿਸੀ ਐਂਡ ਰੂਲਜ਼ ਐਂਡ ਏ.ਆਈ.ਜੀ. ਕ੍ਰਾਈਮ ਪੰਜਾਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹੋਰ ਅਧਿਕਾਰੀਆਂ ਦੇ ਤਬਾਦਲਾ ਹੁਕਮਾਂ ਅਨੁਸਾਰ ਨਰਿੰਦਰ ਭਾਰਗਵ ਨੂੰ ਕਮਾਂਡੈਂਟ 7ਵੀਂ ਰਿਜ਼ਰਵ ਬਟਾਲੀਅਨ ਕਪੂਰਥਲਾ, ਜੁਗਰਾਜ ਸਿੰਘ ਨੂੰ ਏ.ਡੀ.ਸੀ.ਪੀ. ਆਰਗੇਨਾਈਜ਼ਡ ਕ੍ਰਾਈਮ ਐਂਡ ਨਾਰਕੋਟਿਕਸ ਜਲੰਧਰ ਕਮਿਸ਼ਨਰੇਟ, ਸਤਿੰਦਰਪਾਲ ਸਿੰਘ ਨੂੰ ਐੱਸ.ਪੀ. ਆਪ੍ਰੇਸ਼ਨ ਐਂਡ ਸਕਿਓਰਿਟੀ ਐੱਸ.ਬੀ.ਐੱਸ. ਨਗਰ, ਮਨੋਜ ਕੁਮਾਰ ਨੂੰ ਐੱਸ.ਪੀ. ਆਪ੍ਰੇਸ਼ਨ ਪਠਾਨਕੋਟ, ਹਰਪਾਲ ਸਿੰਘ ਨੂੰ ਐੱਸ.ਪੀ. ਇਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ, ਸੂਬਾ ਸਿੰਘ ਏ. ਡੀ. ਸੀ. ਪੀ. ਇੰਵੈਸਟੀਗੇਸ਼ਨ ਜਲੰਧਰ (ਐੱਸ.ਪੀ. ਵਜੋਂ ਚਾਰਜ), ਜਸਵੰਤ ਕੌਰ ਨੂੰ ਐੱਸ. ਪੀ. ਸਕਿਓਰਿਟੀ ਤਰਨਤਾਰਨ, ਸੁਰਿੰਦਜੀਤ ਕੌਰ ਨੂੰ ਐੱਸ. ਪੀ. ਕ੍ਰਾਈਮ ਚੰਡੀਗਡ਼੍ਹ, ਸਵਰਨਜੀਤ ਕੌਰ ਨੂੰ ਸਹਾਇਕ ਕਮਾਂਡੈਂਟ 36ਵੀਂ ਬਟਾਲੀਅਨ ਪੀ. ਏ. ਪੀ. ਬਹਾਦਰਗਡ਼੍ਹ, ਮਨਜੀਤ ਸਿੰਘ ਨੂੰ ਐੱਸ.ਟੀ.ਐੱਫ਼., ਗੁਰਮੀਤ ਸਿੰਘ ਨੂੰ ਐੱਸ.ਪੀ. ਆਪ੍ਰੇਸ਼ਨ ਐਂਡ ਸਕਿਓਰਿਟੀ, ਫਿਰੋਜ਼ਪੁਰ, ਮਨਵਿੰਦਰ ਸਿੰਘ ਨੂੰ ਐੱਸ.ਪੀ. ਆਰਗੇਨਾਈਜ਼ਡ ਕ੍ਰਾਈਮ ਐਂਡ ਨਾਰਕੋਟਿਕਸ ਫਿਰੋਜ਼ਪੁਰ, ਵਰਿੰਦਰਪ੍ਰੀਤ ਸਿੰਘ ਨੂੰ ਸਹਾਇਕ ਕਮਾਂਡੈਂਟ 5ਵੀਂ ਰਿਜ਼ਰਵ ਬਟਾਲੀਅਨ ਅੰਮ੍ਰਿਤਸਰ, ਕੁਲਵੰਤ ਰਾਏ ਨੂੰ ਸਹਾਇਕ ਕਮਾਂਡੈਂਟ 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਸੁਰਿੰਦਰ ਕੁਮਾਰ ਨੂੰ ਐੱਸ.ਪੀ. ਐੱਸ. ਟੀ. ਐੱਫ਼., ਪਰਮਜੀਤ ਸਿੰਘ ਨੂੰ ਸਹਾਇਕ ਕਮਾਂਡੈਂਟ ਚੌਥੀ ਰਿਜ਼ਰਵ ਬਟਾਲੀਅਨ ਪਠਾਨਕੋਟ, ਹਰਵਿੰਦਰ ਸਿੰਘ ਐੱਸ.ਪੀ. ਐੱਸ.ਟੀ.ਐੱਫ., ਸਰਬਜੀਤ ਸਿੰਘ ਨੂੰ ਐੱਸ.ਪੀ. ਆਰਗੇਨਾਈਜ਼ਡ ਕ੍ਰਾਈਮ ਐਂਡ ਨਾਰਕੋਟਿਕਸ ਗੁਰਦਾਸਪੁਰ, ਵਿਨੋਦ ਕੁਮਾਰ ਨੂੰ ਸਹਾਇਕ ਕਮਾਂਡੈਂਟ, 5ਵੀਂ ਕਮਾਂਡੋ ਬਟਾਲੀਅਨ ਬਠਿੰਡਾ, ਗਗਨੇਸ਼ ਕੁਮਾਰ ਨੂੰ ਐੱਸ.ਪੀ. ਆਰਗੇਨਾਈਜ਼ਡ ਕ੍ਰਾਈਮ ਐਂਡ ਨਾਰਕੋਟਿਕਸ ਐੱਸ.ਬੀ.ਐੱਸ. ਨਗਰ ਲਾਇਆ ਗਿਆ ਹੈ।