ਕਹਿਰ ਬਣ ਕੇ ਟੁੱਟਿਆ ਵਿਦੇਸ਼ ਜਾਣ ਦਾ ਸੁਪਨਾ, 3 ਜੀਆਂ ਨੇ ਕੀਤੀ ਖੁਦਕੁਸ਼ੀ

07/05/2019 1:14:10 PM

ਨਵਾਂਸ਼ਹਿਰ (ਜੋਬਨਪ੍ਰੀਤ) : ਨਵਾਂਸ਼ਹਿਰ ਦੇ ਪਿੰਡ ਘੁੰਮਣਾ ਦੇ ਇਕ ਘਰ 'ਚ ਉਸ ਵੇਲੇ ਵਿਦੇਸ਼ ਜਾਣ ਦਾ ਸੁਪਨਾ ਕਹਿਰ ਬਣ ਕੇ ਟੁੱਟਿਆ, ਜਦੋਂ ਘਰ ਦੇ 3 ਜੀਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ 'ਚ 28 ਸਾਲਾ ਪ੍ਰਿੰਸ ਤੇ ਉਸ ਦੇ ਮਾਤਾ-ਪਿਤਾ ਸ਼ਾਮਲ ਹਨ। ਅਸਲ 'ਚ ਪ੍ਰਿੰਸ ਦਾ 2 ਕੁ ਮਹੀਨੇ ਪਹਿਲਾਂ ਪਟਿਆਲਾ ਦੀ ਕਿਰਨਦੀਪ ਕੌਰ ਨਾਲ ਵਿਆਹ ਹੋਇਆ ਸੀ, ਜੋ ਕੈਨੇਡਾ ਰਹਿੰਦੀ ਸੀ। ਕਿਰਨਦੀਪ ਨੇ ਲੱਖਾਂ ਰੁਪਏ 'ਚ ਪ੍ਰਿੰਸ ਤੇ ਉਸ ਦੇ ਪਰਿਵਾਰ ਨੂੰ ਵੀ ਕੈਨੇਡਾ ਲੈ ਕੇ ਜਾਣਾ ਸੀ ਪਰ ਖੁਦ ਕੈਨੇਡਾ ਜਾ ਕੇ ਉਸ ਨੇ ਪ੍ਰਿੰਸ ਤੋਂ ਪਾਸਾ ਵੱਟ ਲਿਆ। ਆਪਣੇ ਨਾਲ ਹੋਏ ਧੋਖੇ ਤੋਂ ਦੁਖੀ ਪ੍ਰਿੰਸ ਤੇ ਉਸ ਦੇ ਮਾਤਾ-ਪਿਤਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਪ੍ਰਿੰਸ ਦੀਆਂ ਭੈਣਾਂ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News