DRI ਵੱਲੋਂ ਮੁੰਬਈ ਪੋਰਟ ’ਚ ਜ਼ਬਤ ਕੀਤੀ ਹੈਰੋਇਨ ਦੀ ਖੇਪ ਜਾਂਚ ਦੌਰਾਨ 294 ਕਿਲੋ ਤੱਕ ਪਹੁੰਚੀ

Sunday, Jul 04, 2021 - 11:54 PM (IST)

DRI ਵੱਲੋਂ ਮੁੰਬਈ ਪੋਰਟ ’ਚ ਜ਼ਬਤ ਕੀਤੀ ਹੈਰੋਇਨ ਦੀ ਖੇਪ ਜਾਂਚ ਦੌਰਾਨ 294 ਕਿਲੋ ਤੱਕ ਪਹੁੰਚੀ

ਅੰਮ੍ਰਿਤਸਰ(ਨੀਰਜ)- ਡੀ. ਆਰ. ਆਈ. ਵੱਲੋਂ ਮੁੰਬਈ ਪੋਰਟ ’ਚ ਜ਼ਬਤ ਕੀਤੀ ਗਈ ਹੈਰੋਇਨ ਦੀ ਖੇਪ ਦਾ ਭਾਰ ਜਾਂਚ ਤੋਂ ਬਾਅਦ 294 ਕਿਲੋ ਤੱਕ ਪਹੁੰਚ ਗਿਆ ਹੈ, ਜਦੋਂਕਿ ਸ਼ੁਰੂਆਤ ’ਚ ਜਦੋਂ ਪਹਿਲੀ ਖੇਪ ਫੜੀ ਗਈ ਤਾਂ ਇਸ ਦਾ ਭਾਰ 140 ਕਿਲੋ ਸੀ। ਜਾਣਕਾਰੀ ਅਨੁਸਾਰ ਡੀ. ਆਰ. ਆਈ. ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੌਹਲਾ ਸਾਹਿਬ ਨਿਵਾਸੀ ਪ੍ਰਭਜੀਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਟਰਾਂਜਿਟ ਰਿਮਾਂਡ ’ਤੇ ਲੈ ਰੱਖਿਆ ਹੈ ਅਤੇ ਉਸ ਤੋਂ ਪੁੱਛਗਿਛ ਜਾਰੀ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਤੇ ਹਰਪਾਲ ਚੀਮਾ ਸਮੇਤ 200 'ਆਪ' ਆਗੂਆਂ ਖ਼ਿਲਾਫ਼ ਮਾਮਲਾ ਦਰਜ

ਜਾਣਕਾਰੀ ਅਨੁਸਾਰ ਪ੍ਰਭਜੀਤ ਨੇ ਟਾਕ ਸਟੋਨ (ਇਸ ਨੂੰ ਟੈਲਕਮ ਪਾਊਡਰ ਬਣਾਉਣ ਲਈ ਵਰਤੋਂ ਕੀਤਾ ਜਾਂਦਾ ਹੈ) ਦੀ ਖੇਪ ’ਚ ਹੈਰੋਇਨ ਦੀ ਖੇਪ ਨੂੰ ਬੜੇ ਹੀ ਸ਼ਾਤੀਰਾਨਾ ਤਰੀਕੇ ਨਾਲ ਲੁਕਾ ਰੱਖਿਆ ਸੀ ਅਤੇ ਖੁਫੀਆ ਏਜੰਸੀਆਂ ਨੂੰ ਚਕਮਾ ਦੇਣ ਦੀ ਕੋਸ਼ਿਸ਼ ’ਚ ਸੀ। ਟਾਕ ਸਟੋਨ ਨੂੰ ਪ੍ਰਾਸੈਸਿੰਗ ਕਰਨ ਲਈ ਉਸ ਨੇ ਮੱਧਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ ’ਚ ਇਕ ਗੋਦਾਮ ਵੀ ਲੈ ਰੱਖਿਆ ਸੀ ਕਿਉਂਕਿ ਇਸ ਇਲਾਕੇ ’ਚ ਕਾਫੀ ਗਿਣਤੀ ’ਚ ਗੋਦਾਮ ਹਨ ਅਤੇ ਆਬਾਦੀ ਵੀ ਘੱਟ ਹੈ ਅਜਿਹੇ ’ਚ ਆਸਾਨੀ ਨਾਲ ਹੈਰੋਇਨ ਦੀ ਖੇਪ ਨੂੰ ਪ੍ਰਾਸੈਸਿੰਗ ਕਰਨ ਤੋਂ ਬਾਅਦ ਹੋਰ ਸੂਬਿਆਂ ’ਚ ਸਪਲਾਈ ਕੀਤਾ ਜਾਣਾ ਸੀ। ਡੀ. ਆਰ. ਆਈ. ਨੇ ਗੋਦਾਮ ਦੇ ਇੰਚਾਰਜ ਨੂੰ ਵੀ ਆਪਣੀ ਹਿਰਾਸਤ ’ਚ ਲੈ ਰੱਖਿਆ ਹੈ ਅਤੇ ਉਸ ਤੋਂ ਵੀ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ : ਬਿਜਲੀ ਪਾਣੀ ਦੀ ਪ੍ਰੇਸ਼ਾਨੀ ਤੋਂ ਬਾਅਦ ਹੁਣ ਮਾਇਨਰ ਦਾ ਪਾੜ ਵੀ ਖੁਦ ਪੂਰ ਰਹੇ ਕਿਸਾਨ (ਵੀਡੀਓ)

ਪਤਾ ਲੱਗਾ ਹੈ ਕਿ ਪ੍ਰਭਜੀਤ ਨੇ ਪੁੱਛਗਿੱਛ ਦੌਰਾਨ ਕੁੱਝ ਵੱਡੇ ਖੁਲਾਸੇ ਕੀਤੇ ਹਨ, ਜਿਨ੍ਹਾਂ ਦੇ ਫਾਲੋਅਪ ’ਚ ਡੀ. ਆਰ. ਆਈ. ਵੱਲੋਂ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੈਰੋਇਨ ਸਮੱਗਲਿੰਗ ਦੀ ਗੱਲ ਕਰੀਏ ਤਾਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਪ੍ਰਭਜੀਤ ਦਾ ਹੈਰੋਇਨ ਸਮੱਗਲਿੰਗ ਕਰਨ ਦਾ ਸਟਾਈਲ ਵੀ ਪੰਜਾਬ ਦੇ ਸਭ ਤੋਂ ਵੱਡੇ ਹੈਰੋਇਨ ਸਮੱਗਲਰ ਰਣਜੀਤ ਸਿੰਘ ਚੀਤੇ ਵਰਗਾ ਹੈ। ਚੀਤੇ ਨੇ ਵੀ ਜੂਨ 2019 ਦੌਰਾਨ ਪਾਕਿਸਤਾਨ ਤੋਂ ਦਰਾਮਦੀ ਲੂਣ ਦੇ ਖੇਪ ’ਚ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਮੰਗਵਾਇਆ ਸੀ ਪਰ ਕਸਟਮ ਵਿਭਾਗ ਨੇ ਇਸ ਖੇਪ ਨੂੰ ਫੜ ਲਿਆ ਸੀ। ਠੀਕ ਇਸ ਸਟਾਈਲ ’ਚ ਪ੍ਰਭਜੀਤ ਨੇ ਵੀ ਸਮੱਗਲਿੰਗ ਕੀਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਪ੍ਰਭਜੀਤ ਪਿੱਛੇ ਰਣਜੀਤ ਸਿੰਘ ਚੀਤੇ ਦੇ ਗੈਂਗ ਦਾ ਹੱਥ ਹੈ।


author

Bharat Thapa

Content Editor

Related News