‘ਮਾਲ ਆਫ ਅੰਮ੍ਰਿਤਸਰ’ ’ਤੇ ਜੁਆਇੰਟ ਕਮਿਸ਼ਨਰ ਦੀ ਵੱਡੀ ਕਾਰਵਾਈ, ਭੇਜਿਆ 28.63 ਕਰੋੜ ਦਾ ਨੋਟਿਸ

Thursday, Oct 06, 2022 - 10:13 AM (IST)

‘ਮਾਲ ਆਫ ਅੰਮ੍ਰਿਤਸਰ’ ’ਤੇ ਜੁਆਇੰਟ ਕਮਿਸ਼ਨਰ ਦੀ ਵੱਡੀ ਕਾਰਵਾਈ, ਭੇਜਿਆ 28.63 ਕਰੋੜ ਦਾ ਨੋਟਿਸ

ਅੰਮ੍ਰਿਤਸਰ (ਰਮਨ) - ਨਗਰ ਨਿਗਮ ਪ੍ਰਸ਼ਾਸਨ ਨੇ ‘ਮਾਲ ਆਫ਼ ਅੰਮ੍ਰਿਤਸਰ’ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਨੇ ਮਾਲ ਨੂੰ ਪ੍ਰਾਪਰਟੀ ਟੈਕਸ ਸਬੰਧੀ 28.63 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ਨੇ ਮਾਲ ’ਤੇ ਕਾਰਵਾਈ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਸੁਪਰਡੈਂਟ ਨੇ ਕਈ ਵਾਰ ਮਾਲ ਪ੍ਰਬੰਧਕਾਂ ਕੋਲ ਜਾ ਕੇ ਟੈਕਸ ਭਰਨ ਦੀ ਵੀ ਗੱਲ ਕੀਤੀ ਪਰ ਪੂਰਾ ਟੈਕਸ ਨਹੀਂ ਆ ਰਿਹਾ ਸੀ। ਹੁਣ ਸੰਯੁਕਤ ਕਮਿਸ਼ਨਰ ਦੀ ਸਖ਼ਤੀ ਤੋਂ ਬਾਅਦ ਮਾਲ ’ਤੇ ਗਾਜ਼ ਡਿੱਗਣੀ ਯਕੀਨੀ ਹੈ। ਇਸ ਸਬੰਧੀ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ ਅਤੇ ਕਿਸੇ ਵੀ ਸਮੇਂ ਮਾਲ ਆਫ ਅੰਮ੍ਰਿਤਸਰ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਵਿਭਾਗ ਵਲੋਂ ਇਨ੍ਹੀਂ ਦਿਨੀਂ ਪ੍ਰਾਪਰਟੀ ਟੈਕਸ ਨੂੰ ਲੈ ਕੇ ਸ਼ਹਿਰ ਵਿਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਪ੍ਰਾਪਰਟੀ ਟੈਕਸ ਟੀਚੇ ਤੱਕ ਪੁੱਜਣਾ ਸ਼ੁਰੂ ਹੋ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ਪ੍ਰਤਾਪ ਬਾਜਵਾ ਨੇ CM ਮਾਨ ਨੂੰ ਦਿੱਤੀ ਸਲਾਹ, ਕਿਹਾ-ਅੰਨ੍ਹੇਵਾਹ ਨਾ ਲੱਗੋ ਕੇਜਰੀਵਾਲ ਦੇ ਪਿੱਛੇ

ਮਾਲ ਆਫ਼ ਅੰਮ੍ਰਿਤਸਰ ਨੇ ਸਾਲ 2022-23 ਦਾ 1.12 ਕਰੋੜ ਰੁਪਏ, ਸਾਲ 2021-22 ਦਾ 59.25 ਕਰੋੜ ਰੁਪਏ ਅਤੇ ਸਾਲ 2020-21 ਦਾ 56.45 ਕਰੋੜ ਰੁਪਏ ਦੇ ਟੈਕਸ ਜਮ੍ਹਾਂ ਕਰਵਾਏ ਸਨ। ਮੇਅਰ ਕਮਿਸ਼ਨਰ ਦੇ ਹੁਕਮਾਂ ’ਤੇ ਵਿਭਾਗ ਦੇ ਸੁਪਰਡੈਂਟ ਵੱਲੋਂ ਮਾਲ ਨੂੰ ਨੋਟਿਸ ਭੇਜੇ ਗਏ ਸਨ ਕਿ ਉਨ੍ਹਾਂ ਵੱਲੋਂ ਘੱਟ ਟੈਕਸ ਜਮ੍ਹਾਂ ਕਰਵਾਇਆ ਜਾਂਦਾ ਹੈ। ਅਜੇ ਤੱਕ ਮਹਿਕਮੇ ਨੂੰ ਮਾਲ ਤੋਂ ਪੂਰਾ ਟੈਕਸ ਨਹੀਂ ਮਿਲਿਆ ਹੈ, ਜਿਸ ਕਾਰਨ ਹੁਣ ਨਿਗਮ ਨੇ ਪਿਛਲੇ ਸਾਲਾਂ ਦਾ ਟੈਕਸ ਬਣਾ ਕੇ ਮਾਲ ਨੂੰ 28.63 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਹੁਣ ਤੱਕ ਮਾਲ ਦਾ ਹਾਊਸ ਟੈਕਸ ਨੂੰ ਲੈ ਕੇ ਵੀ ਸਬ ਕਮੇਟੀਦੇ ਕੋਲ ਕੈਸ਼ ਪੈਂਡਿੰਗ ਪਿਆ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ : ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

ਮਾਲ ਆਫ਼ ਅੰਮ੍ਰਿਤਸਰ ਨੂੰ ਦੇਣਾ ਪਵੇਗਾ ਹੁਣ ਟੈਕਸ
ਮਾਲ ਨੂੰ ਹੁਣ ਨਗਰ ਨਿਗਮ ਵਲੋਂ ਅੰਤਿਮ ਨੋਟਿਸ ਦੇ ਕੇ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇਕਰ ਮਾਲ ਟੈਕਸ ਜਮ੍ਹਾ ਨਹੀਂ ਕਰਵਾਉਂਦਾ ਤਾਂ ਕਈ ਸ਼ੋਅਰੂਮਾਂ ਨੂੰ ਸਰਕਾਰੀ ਮੋਹਰ ਲਾ ਕੇ ਤਾਲੇ ਲੱਗ ਸਕਦੇ ਹਨ। ਟੈਕਸ ਨਾ ਭਰਨ ਨੂੰ ਲੈ ਕੇ ਪੂਰੇ ਸ਼ਹਿਰ ਵਿਚ ਮਾਲਜ਼ ਦੀਆਂ ਚਰਚਾਵਾਂ ਜ਼ੋਰਾਂ ’ਤੇ ਚੱਲ ਰਹੀਆਂ ਹਨ।

ਕੀ ਕਹਿਣਾ ਹੈ ਸੰਯੁਕਤ ਕਮਿਸ਼ਨਰ ਦਾ?
ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਹੁਣ ਮਾਲ ਆਫ਼ ਅੰਮ੍ਰਿਤਸਰ ਨੂੰ 28.63 ਕਰੋੜ ਰੁਪਏ ਦੇ ਪ੍ਰਾਪਰਟੀ ਟੈਕਸ ਦਾ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 2014 ਤੋਂ 2020 ਤੱਕ ਸੀਲਿੰਗ ਦੇ ਨੋਟਿਸ ਭੇਜੇ ਗਏ ਹਨ। ਜੇਕਰ ਮਾਲ ਨੇ ਟੈਕਸ ਜਮ੍ਹਾ ਨਹੀਂ ਕਰਵਾਇਆ ਤਾਂ ਨੋਟਿਸ ਪੀਰੀਅਡ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ : ਲਿਵ-ਇਨ ਰਿਲੇਸ਼ਨ ’ਚ ਵਾਪਰੀ ਵੱਡੀ ਘਟਨਾ, ਹੋਟਲ ਦੇ ਕਮਰੇ ’ਚ ਪ੍ਰੇਮੀ ਦੀ ਸ਼ੱਕੀ ਹਾਲਤ ’ਚ ਮੌਤ, ਪ੍ਰੇਮਿਕਾ ਗ੍ਰਿਫ਼ਤਾਰ


author

rajwinder kaur

Content Editor

Related News