25 ਸਾਲਾ ਨੌਜਵਾਨ ਨੇ ਫਾਹਾ ਲੱਗਾ ਕੀਤੀ ਖੁਦਕੁਸ਼ੀ

3/8/2019 1:02:22 AM

ਜਲੰਧਰ—ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਲੰਬਾ ਪਿੰਡ ਚੌਂਕ ਚਕ ਹੁਸੈਨਾ ਮੋਹੱਲੇ 'ਚ 25 ਸਾਲਾ ਅਜੇ ਪੁੱਤਰ ਸਵਰਗਵਾਸੀ ਸੱਤਪਾਲ ਨੇ ਪੱਖੇ ਨਾਲ ਲੱਟ ਕੇ ਆਪਣੀ ਜੀਨਵ ਲੀਲਾ ਸਮਾਪਤ ਕਰ ਲਈ। ਅਜੇ ਡੀਜੇ 'ਚ ਲੈਪਟਾਪ ਆਪਰੇਟਰ ਦਾ ਕੰਮ ਕਰਦਾ ਸੀ। ਲੋਕਾਂ ਨੇ ਦੱਸਿਆ ਕਿ 2 ਦਿਨ ਪਹਿਲੇ ਉਹ ਯੂ.ਪੀ. ਤੋਂ ਆਇਆ ਸੀ। ਉਸ ਦੀ ਮਾਂ ਰੇਸ਼ਮੋ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ।
ਰੋਜ਼ਾਨਾ ਦੀ ਤਰ੍ਹਾਂ ਅਜੇ ਦੀ ਮਾਂ ਨੇ ਉਸ ਦੇ ਲਈ ਸਵੇਰੇ ਖਾਣਾ ਬਣਾ ਕੇ ਰੱਖ ਦਿੱਤਾ ਅਤੇ ਕੰਮ 'ਤੇ ਚੱਲੀ ਗਈ। ਜਦ ਸ਼ਾਮ ਨੂੰ 6 ਵਜੇ ਘਰ ਪਹੁੰਚੀ ਤਾਂ ਉਸ ਨੇ ਅਜੇ ਨੂੰ ਆਵਾਜ ਮਾਰੀ ਤਾਂ ਉਸ ਨੇ ਅੰਦਰੋਂ ਕੋਈ ਆਵਾਜ ਨਾ ਦਿੱਤੀ। ਜਦ ਮਾਂ ਨੇ ਕਮਰਾ ਖੋਲ ਕੇ ਦੇਖਿਆ ਤਾਂ ਅਜੇ ਪੱਖੇ ਨਾਲ ਲਟਕਿਆ ਹੋਇਆ ਸੀ। ਜ਼ਮੀਨ 'ਤੇ ਸਟੂਲ ਡਿੱਗਿਆ ਹੋਇਆ ਸੀ। ਅਜੇ ਦੇ ਗਲੇ 'ਚ ਨਾਇਲਾਨ ਕੱਪੜੇ ਦੀ ਰੱਸੀ ਸੀ ਅਤੇ ਉਸ ਦੀ ਲਾਸ਼ ਲਟਕ ਰਹੀ ਸੀ। ਮੌਕੇ 'ਤੇ ਥਾਣਾ ਰਾਮਾਮੰਡੀ ਦੇ ਐੱਸ.ਐੱਚ.ਓ. ਪਹੁੰਚ ਕੇ ਅਗਲੀ ਕਾਰਵਾਈ ਕਰ ਰਹੇ ਹਨ।


Hardeep kumar

Edited By Hardeep kumar