23,250 ਐੱਮ.ਐੱਲ. ਸ਼ਰਾਬ ਸਣੇ 1 ਗ੍ਰਿਫਤਾਰ
Wednesday, Mar 14, 2018 - 11:42 PM (IST)

ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਮੁਕੰਦਪੁਰ ਦੀ ਪੁਲਸ ਨੇ 23,250 ਐੱਮ.ਐੱਲ. ਨਾਜਾਇਜ਼ ਸ਼ਰਾਬ ਸਣੇ 1 ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪੁਲ ਨਹਿਰ ਮੰਡੇਰਾ ਕੋਲ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 23,250 ਐੱਮ.ਐੱਲ. (31 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਹੋਈ। ਗ੍ਰਿਫਤਾਰ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਉਰਫ ਬੌਬੀ ਪੁੱਤਰ ਤੁਲਸਾ ਸਿੰਘ ਵਾਸੀ ਜਗਤਪੁਰ ਵਜੋਂ ਹੋਈ, ਜਿਸ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।