ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

Sunday, Dec 06, 2020 - 11:25 PM (IST)

ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਲੁਧਿਆਣਾ (ਤਰੁਣ)— ਥਾਣਾ ਕੋਤਵਾਲੀ ਦੇ ਇਲਾਕੇ 'ਚ ਇਕ ਮਾਂ ਨੇ ਆਪਣੀ ਦੋ ਸਾਲਾ ਦੀ ਬੱਚੀ ਨੂੰ ਮੰਦਿਰ 'ਚ ਛੱਡ ਦਿੱਤਾ। ਬੱਚੀ ਨੂੰ ਮੰਦਿਰ ਛੱਡਣ ਦਾ ਕਾਰਨ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ ਹੈ। ਉਕਤ ਮਾਂ ਨੇ ਪਰਿਵਾਰਕ ਕਲੇਸ਼ ਦੇ ਚਲਦੇ 2 ਸਾਲ ਦੀ ਬੱਚੀ ਨੂੰ ਮੰਦਿਰ 'ਚ ਛੱਡਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜ ਕੇ ਬੱਚੀ ਬਰਾਮਦ ਕੀਤੀ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ

ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਪਹਿਲਾਂ ਹੀ ਮਾਸੂਮ ਬੱਚੀ ਦਾ ਪਿਤਾ ਅਤੇ ਉਸ ਦੀ ਨਾਨੀ ਥਾਣੇ 'ਚ ਬੱਚੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਆਏ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਪੁਲਸ ਮੌਕੇ 'ਤੇ ਪੁੱਜੀ ਅਤੇ ਬੱਚੀ ਨੂੰ ਮੰਦਿਰ ਦੀਆਂ ਪੌੜੀਆਂ ਤੋਂ ਚੁੱਕ ਕੇ ਥਾਣੇ ਲੈ ਆਏ।

ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

ਜਾਂਚ-ਪੜਤਾਲ 'ਚ ਸਾਹਮਣੇ ਆਇਆ ਕਿ ਘਰੇਲੂ ਕਲੇਸ਼ ਕਾਰਨ ਮਾਂ ਨੇ ਬੱਚੇ ਨੂੰ ਮਾਤਾ ਰਾਣੀ ਚੌਕ ਸਥਿਤ ਮੰਦਿਰ 'ਚ ਛੱਡ ਦਿੱਤਾ। ਕਰੀਬ 1 ਘੰਟੇ ਬਾਅਦ ਮਾਂ ਖੁਦ ਬੱਚੀ ਨੂੰ ਲੱਭਦੇ ਹੋਏ ਮੰਦਿਰ ਅਤੇ ਥਾਣੇ ਪੁੱਜੀ। ਪੁਲਸ ਨੇ ਪਰਿਵਾਰ ਨੂੰ ਚਿਤਾਵਨੀ ਦਿੰਦੇ ਹੋਏ ਬੱਚੀ ਦੇ ਪਿਤਾ ਹਵਾਲੇ ਕਰ ਦਿੱਤੀ ਹੈ। 2 ਸਾਲ ਦੀ ਬੱਚੀ ਦਾ ਨਾਂ ਅਸ਼ਮਿਤਾ ਹੈ।
ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ ਹੋਈ ਸ਼ਿਕਾਇਤ ਦਰਜ
 

ਨੋਟ: ਮਾਂ ਵੱਲੋਂ ਕੀਤੀ ਗਈ ਇਸ ਹਰਕਤ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News