ਭਿਆਨਕ ਕਾਰ ਹਾਦਸੇ 'ਚ 2 ਸੂਫੀ ਕਲਾਕਾਰਾਂ ਦੀ ਮੌਤ, 5 ਸਾਥੀ ਕਲਾਕਾਰ ਜ਼ਖਮੀ

Tuesday, Feb 25, 2025 - 03:58 PM (IST)

ਭਿਆਨਕ ਕਾਰ ਹਾਦਸੇ 'ਚ 2 ਸੂਫੀ ਕਲਾਕਾਰਾਂ ਦੀ ਮੌਤ, 5 ਸਾਥੀ ਕਲਾਕਾਰ ਜ਼ਖਮੀ

ਐਂਟਰਟੇਨਮੈਂਟ ਡੈਸਕ : ਬੀਤੇ ਹਫ਼ਤੇ ਨਵਾਬਗੰਜ ਸੀਮਾ ਦੇ ਅਧੀਨ ਬਰੇਲੀ-ਪੀਲੀਭੀਤ ਹਾਈਵੇਅ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 2 ਸੂਫੀ ਕਲਾਕਾਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰਾਖੰਡ ਰੋਡਵੇਜ਼ ਦੀ ਬੱਸ ਨਾਲ ਕਲਾਕਾਰਾਂ ਦੀ ਕਾਰ ਦੀ ਟੱਕਰ ਹੋ ਗਈ, ਜਿਸ ਕਾਰਨ ਯੂਪੀ ਦੇ 2 ਸੂਫੀ ਗਾਇਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਕੱਵਾਲੀ ਮੰਡਲੀ ਦੇ ਮੁੱਖ ਸੰਗੀਤਕਾਰ ਸਮੇਤ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ

ਪੁਲਸ ਨੇ ਦੱਸਿਆ ਕਿ ਪ੍ਰਸਿੱਧ ਪੀਲੀਭੀਤ ਗਾਇਕ ਅਰਸ਼ਦ ਕਮਲੀ (36) ਦੀ ਅਗਵਾਈ ਵਾਲਾ ਕੱਵਾਲੀ ਮੰਡਲੀ ਬੁਲੰਦਸ਼ਹਿਰ 'ਚ ਇੱਕ ਸਾਰੀ ਰਾਤ ਚੱਲੇ ਸੰਗੀਤਕ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਸੀ। ਮ੍ਰਿਤਕਾਂ 'ਚ ਅਰਸ਼ਦ ਦੇ ਪਿਤਾ ਸ਼ਯੂਮ ਬੇਗ (55) ਅਤੇ ਟਰੂਪ ਮੈਂਬਰ ਮੁਹੰਮਦ ਅਕਰਮ (32) ਸ਼ਾਮਲ ਹਨ, ਦੋਵੇਂ ਪੀਲੀਭੀਤ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...

ਅਰਸ਼ਦ, ਜਿਸ ਦੇ ਯੂਟਿਊਬ 'ਤੇ ਲਗਭਗ 7 ਲੱਖ ਸਬਸਕ੍ਰਾਈਬਰ ਹਨ, ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ICU 'ਚ ਦਾਖਲ ਕਰਵਾਇਆ ਗਿਆ। ਉਸ ਦਾ ਭਰਾ ਮੁਹੰਮਦ ਜਾਵੇਦ, ਜੋ ਕਾਰ ਚਲਾ ਰਿਹਾ ਸੀ, ਦੀਆਂ ਦੋਵੇਂ ਲੱਤਾਂ 'ਚ ਕਈ ਫ੍ਰੈਕਚਰ ਸਨ।

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਸੂਫ਼ੀ ਗਾਇਕਾ ਹੋਈ ਹਾਦਸੇ ਦਾ ਸ਼ਿਕਾਰ

ਨਵਾਬਗੰਜ ਸਰਕਲ ਅਫਸਰ ਹਰਸ਼ ਮੋਦੀ ਨੇ ਕਿਹਾ, 'ਰੈਸ਼ ਡਰਾਈਵਿੰਗ' ਅਤੇ 'ਲਾਪਰਵਾਹੀ ਕਾਰਨ ਮੌਤ ਦਾ ਕਾਰਨ ਬਣਨ' ਲਈ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪਹਿਲੀ ਨਜ਼ਰੇ, ਕਾਰ ਡਰਾਈਵਰ ਨੂੰ ਨੀਂਦ ਆ ਗਈ ਹੋ ਸਕਦੀ ਹੈ। ਹਾਲਾਂਕਿ ਹੋਰ ਜਾਂਚ ਕੀਤੀ ਜਾ ਰਹੀ ਹੈ। ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਦੇ ਡਰਾਈਵਰ ਨੂੰ ਵੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News