8 ਕਰੋੜ ਦੀ ਹੈਰੋਇਨ, ਕੈਮੀਕਲ ਪਾਊਡਰ ਅਤੇ 8 ਬੋਤਲਾਂ ਕੈਮੀਕਲ ਐਸਿਡ ਸਮੇਤ 2 ਸਮੱਗਲਰ ਕਾਬੂ

03/03/2021 2:22:03 PM

ਲੁਧਿਆਣਾ (ਜ.ਬ.) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਟੀਮ ਨੇ ਡਰੱਗਸ ਹਾਈਵੇਅ ਹਫ਼ਤੇ ਅਧੀਨ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ, ਜੋ ਹੈਰੋਇਨ ’ਚ ਕੈਮੀਕਲ ਪਾ ਕੇ ਉਸ ਨੂੰ ਡਬਲ ਬਣਾ ਕੇ ਲੋਕਾਂ ਨੂੰ ਵੇਚਦੇ ਸਨ। ਜਾਣਕਾਰੀ ਦਿੰਦੇ ਹੋਏ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਇੰਸਪੈਕਟਰ ਹਰਬੰਸ ਸਿੰਘ ਰਹਿਲ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸਾਹਨੇਵਾਲ ਦੇ ਇਲਾਕੇ ’ਚ ਪਿੰਡ ਜਸਪਾਲ ਬਾਂਗਰ ’ਚ ਨਸ਼ਾ ਸਮੱਗਲਰਾਂ ਦਾ ਗਿਰੋਹ ਨਸ਼ੇ ਦੀ ਇਕ ਵੱਡੀ ਖੇਪ ਲੈ ਕੇ ਆ ਰਿਹਾ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਟੀਮ ਨੇ ਪਿੰਡ ਜਸਪਾਲ ਬਾਂਗਰ ਵਿਚ ਛਾਪੇਮਾਰੀ ਕੀਤੀ ਗਈ ਤਾਂ ਉਸੇ ਦੌਰਾਨ ਉਥੇ ਮੌਕੇ ’ਤੇ ਪੁਲਸ ਨੇ ਅਜੇ ਕੁਮਾਰ (30) ਪੁੱਤਰ ਬਿਹਾਰੀ ਸਿੰਘ ਵਾਸੀ ਪਿੰਡ ਪੇਰੀਆ ਉੱਤਰ ਪ੍ਰਦੇਸ਼ ਹਾਲ ਵਾਸੀ ਮਹਾਦੇਵ ਨਗਰ ਲੁਧਿਆਣਾ ਅਤੇ ਦਵਿੰਦਰ ਸਿੰਘ (ਪੁੱਤਰ) ਕੇਸਨ ਵਾਸੀ ਪਿੰਡ ਬਹਿਰਾਮਪੁਰ, ਉੱਤਰ ਪ੍ਰਦੇਸ਼ ਹਾਲ ਵਾਸੀ ਸ਼ਿਮਲਾਪੁਰੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਡੇਢ ਕਿਲੋ ਹੈਰੋਇਨ, 10 ਕਿਲੋ ਕੈਮੀਕਲ ਪਾਊਡਰ, 8 ਬੋਤਲਾਂ ਕੈਮੀਕਲ ਐਸਿਡ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਜਦੋਂਕਿ ਉਨ੍ਹਾਂ ਦੇ 2 ਸਾਥੀ ਅਜੇ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਬਸੰਤ ਵਿਹਾਰ ਸ਼ਿਮਲਾਪੁਰੀ ਅਤੇ ਮਾਲਤੀ ਪ੍ਰਸਾਦ ਵਰਮਾ ਵਾਸੀ ਉੱਤਰ ਪ੍ਰਦੇਸ਼ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਚਾਰੇ ਨਸ਼ਾ ਸਮੱਗਲਰਾਂ ਖ਼ਿਲਾਫ਼ ਐੱਸ. ਟੀ. ਐੱਫ. ਮੋਹਾਲੀ ’ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸ਼ਾਹਕੋਟ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 7 ਕਿਲੋਗ੍ਰਾਮ ਅਫੀਮ ਸਮੇਤ ਦੋ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ

ਕੈਮੀਕਲ ਪਾਊਡਰ ਅਤੇ ਕੈਮੀਕਲ ਐਸਿਡ ਨਾਲ ਨਸ਼ਾ ਕਰਦੇ ਸਨ ਡਬਲ

ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਉਕਤ ਮੁਲਜ਼ਮ ਆਪਸ ਵਿਚ ਮਿਲ ਕੇ ਪਹਿਲਾਂ ਪੈਸੇ ਲਗਾ ਕੇ ਹੈਰੋਇਨ ਦੀ ਖੇਪ ਲੈ ਕੇ ਆਉਂਦੇ ਸਨ, ਜਿਸ ਤੋਂ ਬਾਅਦ ਮੁਲਜ਼ਮ ਹੈਰੋਇਨ ਵਿਚ ਕੈਮੀਕਲ ਨੂੰ ਮਿਲਾ ਕੇ ਉਸ ਨੂੰ ਡਬਲ ਕਰ ਲੈਂਦੇ ਸਨ, ਜਿਸ ਨੂੰ ਬਾਅਦ ਵਿਚ ਉਹ ਆਪਣੇ ਗਾਹਕਾਂ ਨੂੰ ਪਰਚੂਨ ਵਿਚ ਵੇਚ ਕੇ ਮੁਨਾਫਾ ਆਪਸ ਵਿਚ ਵੰਡ ਲੈਂਦੇ ਸਨ। ਕੈਮੀਕਲ ਪਾਊਡਰ ’ਤੇ ਐਸਿਡ ਨੂੰ ਮਿਲਾ ਕੇ ਨਕਲੀ ਹੈਰੋਇਨ ਤਿਆਰ ਹੋ ਜਾਂਦੀ ਸੀ। ਫਿਰ ਉਸ ਨੂੰ ਇਹ ਹੈਰੋਇਨ ਵਿਚ ਮਿਲਾ ਦਿੰਦੇ ਸਨ ਅਤੇ ਹੈਰੋਇਨ ਦੀ ਮਾਤਰਾ ਡਬਲ ਹੋ ਜਾਂਦੀ ਸੀ। ਗ੍ਰਿਫਤਾਰ ਮੁਲਜ਼ਮ ਅਜੇ ਦੀ ਪਿੰਡ ਜਸਪਾਲ ਬਾਂਗਰ ਵਿਚ ਕਲੀਨਿਕ ਦੀ ਦੁਕਾਨ ਹੈ, ਜਿਸ ਦੇ ਸਿਰ ’ਤੇ ਭਾਰੀ ਕਰਜ਼ਾ ਹੋਣ ਕਾਰਨ ਉਸ ਨੇ 2 ਸਾਲਾਂ ਤੋਂ ਹੈਰੋਇਨ ਦੀ ਸਮੱਗਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ, ਜਦੋਂਕਿ ਦਵਿੰਦਰ ਖੁਦ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਉਹ ਵੀ ਨਸ਼ਾ ਵੇਚਣ ਲੱਗ ਗਿਆ, ਜਿਸ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਇਕ ਕੇਸ ਉੱਤਰ ਪ੍ਰਦੇਸ਼ ’ਚ ਦਰਜ ਹੈ।

ਇਹ ਵੀ ਪੜ੍ਹੋ : ਚਿੰਤਾਜਨਕ : ਫਰਵਰੀ ’ਚ 14 ਫ਼ੀਸਦੀ ਘੱਟ ਹੋਈ ਕੁਲੈਕਸ਼ਨ, ਚੰਡੀਗੜ੍ਹ ਪ੍ਰਸ਼ਾਸਨ 148 ਕਰੋੜ ਰੁਪਏ ਵਸੂਲ ਸਕਿਆ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ  

 


Anuradha

Content Editor

Related News