ਮਿੰਨੀ ਸਕੱਤਰੇਤ ਨੇੜਿਓਂ ਮਿਲੇ ਇਕ ਨਾਂ ਦੇ 2 ਪਾਸਪੋਰਟ, ਪੁਲਸ ਪ੍ਰਸ਼ਾਸਨ ਚੌਕਸ

Tuesday, Jun 07, 2022 - 12:57 AM (IST)

ਮਿੰਨੀ ਸਕੱਤਰੇਤ ਨੇੜਿਓਂ ਮਿਲੇ ਇਕ ਨਾਂ ਦੇ 2 ਪਾਸਪੋਰਟ, ਪੁਲਸ ਪ੍ਰਸ਼ਾਸਨ ਚੌਕਸ

ਬਠਿੰਡਾ (ਸੁਖਵਿੰਦਰ) : ਘੱਲੂਘਾਰਾ ਦਿਵਸ ਮੌਕੇ ਮਿੰਨੀ ਸਕੱਤਰੇਤ ਨੇੜਿਓਂ ਇਕ ਹੀ ਵਿਅਕਤੀ ਦੇ ਨਾਂ ’ਤੇ 2 ਪਾਸਪੋਰਟ ਬਰਾਮਦ ਹੋਣ ਨਾਲ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ। ਸੂਚਨਾ ਮਿਲਣ ’ਤੇ ਜ਼ਿਲ੍ਹਾ ਕਚਹਿਰੀ ਚੌਕੀ ਦੇ ਏ. ਐੱਸ. ਆਈ. ਜਗਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਪਾਸਪੋਰਟ, ਡੈਬਿਟ ਕਾਰਡ ਅਤੇ ਹੋਰ ਦਸਤਾਵੇਜ਼ ਇਕੱਠੇ ਕੀਤੇ।

ਏ. ਐੱਸ. ਆਈ. ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਪਦਾ ਹੈ ਕਿ ਉਕਤ ਵਿਅਕਤੀ ਦੇ ਕਾਗਜ਼ਾਂ ਵਾਲਾ ਬੈਗ ਕਿਸੇ ਨੇ ਚੋਰੀ ਕਰ ਲਿਆ ਹੋਵੇਗਾ ਤੇ ਕੀਮਤੀ ਸਾਮਾਨ ਬਾਹਰ ਕੱਢ ਕੇ ਬਾਕੀ ਸੁੱਟ ਦਿੱਤਾ। ਅਗਲੀ ਕਾਰਵਾਈ ਲਈ ਸਬੰਧਿਤ ਵਿਅਕਤੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News