ਸਮਰਾਲਾ ''ਚ 14 ਕਿਲੋ ਚਾਂਦੀ ਸਣੇ ਦੋ ਕਾਬੂ

Monday, Aug 27, 2018 - 06:36 PM (IST)

ਸਮਰਾਲਾ ''ਚ 14 ਕਿਲੋ ਚਾਂਦੀ ਸਣੇ ਦੋ ਕਾਬੂ


ਸਮਰਾਲਾ (ਗਰਗ)— ਸਥਾਨਕ ਪੁਲਸ ਨੇ ਸੋਮਵਾਰ ਸਪੈਸ਼ਲ ਨਾਕਾਬੰਦੀ ਦੌਰਾਨ ਚੰਡੀਗੜ੍ਰ ਦੀ ਤਰਫੋਂ ਆ ਰਹੀ ਇਕ ਬੱਸ 'ਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 14 ਕਿਲੋ ਚਾਂਦੀ ਬਰਾਮਦ ਕੀਤੀ ਹੈ। ਡੀ. ਐੱਸ. ਪੀ. ਸਮਰਾਲਾ ਹਰਸਿਮਰਤ ਸਿੰਘ ਅਤੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਦੀਪਕ ਚੱਢਾ ਪੁੱਤਰ ਕੀਮਤੀ ਲਾਲ ਵਾਸੀ ਇੰਦਰਾ ਨਗਰ, ਮੇਰਠ ਯੂ. ਪੀ. ਅਤੇ ਦੂਜੇ ਦੀ ਪਛਾਣ ਵਿਜੇ ਸਹਿਗਲ ਪੁੱਤਰ ਬਾਲ ਕ੍ਰਿਸ਼ਨ ਵਾਸੀ ਬ੍ਰਹਮਪੁਰੀ ਮੇਰਠ ਸਿਟੀ ਯੂ. ਪੀ. ਵਜੋਂ ਹੋਈ ਹੈ। ਇਹ ਵਿਅਕਤੀ ਬਰਾਮਦ ਹੋਈ ਚਾਂਦੀ ਬਾਰੇ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕੇ ਅਤੇ ਇਨ੍ਹਾਂ ਨੂੰ ਅਗਲੀ ਕਾਰਵਾਈ ਲਈ ਆਮਦਨ ਕਰ ਵਿਭਾਗ ਹਵਾਲੇ ਕੀਤਾ ਜਾ ਰਿਹਾ ਹੈ।


Related News