ਨਸ਼ੇ ਵਾਲੇ ਪਾਊਡਰ ਤੇ ਗੋਲੀਆਂ ਸਮੇਤ 2 ਅਡ਼ਿੱਕੇ

07/17/2018 4:59:22 AM

ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਥਾਣਾ ਕਾਹਨੂੰਵਾਨ ਵਿਚ ਦਰਜ ਮਾਮਲੇ ’ਚ ਪੁਲਸ ਪਾਰਟੀ ਨੇ ਬਸੰਤਗਡ਼੍ਹ ਕੋਲ ਥਾਣੇਦਾਰ ਸੁਰਜਨ ਸਿੰਘ ਦੀ ਅਗਵਾਈ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਨੂੰ ਚੱਕ ਸ਼ਰੀਫ਼ ਵਾਲੇ ਪਾਸਿਓਂ ਪੈਦਲ ਆਉਂਦੇ  ਦੇਖ ਰੋਕਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜੇਬ ’ਚੋਂ ਕੁਝ  ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਪੁਲਸ ਪਾਰਟੀ ਨੇ ਉਸ ਨੂੰ ਦਬੋਚ ਲਿਆ।
 ਇਸ ਨੌਜਵਾਨ ਦੀ ਜਦੋਂ ਪੁਲਸ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ  ਨਸ਼ੇ  ਵਾਲਾ ਪਦਾਰਥ ਬਰਾਮਦ ਹੋਇਆ। ਪੁਲਸ  ਤਫਤੀਸ਼ ’ਚ ਇਸ  ਦੀ ਪਛਾਣ ਸੁਸ਼ੀਲ ਪੁੱਤਰ ਬਚਨ ਸਿੰਘ ਵਾਸੀ ਮੁੰਨਣ ਖੁਰਦ ਵਜੋਂ ਹੋਈ। ਇਸ ਨੌਜਵਾਨ ਕੋਲੋਂ 3 ਗ੍ਰਾਮ 10 ਮਿਲੀਗ੍ਰਾਮ ਨਸ਼ੇ  ਵਾਲਾ ਪਦਾਰਥ ਬਰਾਮਦ ਹੋਇਆ। ਸੁਸ਼ੀਲ ਖਿਲਾਫ ਥਾਣਾ ਕਾਹਨੂੰਵਾਨ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ  ਲਿਅਾ ਹੈ।
  ਇਸੇ ਤਰ੍ਹਾਂ ਪਿੰਡ ਸਿੰਬਲੀ ਕੋਲ ਥਾਣੇਦਾਰ ਸੁਖਜੀਤ ਸਿੰਘ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਜਦੋਂ ਰੋਕਿਆ ਤਾਂ ਉਸ ਕੋਲੋਂ ਵੱਡੀ ਗਿਣਤੀ ’ਚ ਨਸ਼ੇ  ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਜਦੋਂ ਇਸ ਨੌਜਵਾਨ ਦੀ ਤਫਤੀਸ਼ ਕੀਤੀ ਤਾਂ ਉਸ ਦੀ ਪਛਾਣ ਗੁਰਚਰਨ ਸਿੰਘ ਸਾਹਬਾ ਪੁੱਤਰ ਜੋਗਾ ਸਿੰਘ ਵਾਸੀ ਚੱਕ ਸ਼ਰੀਫ ਵਜੋਂ ਹੋਈ। ਇਸ ਨੌਜਵਾਨ ਕੋਲੋਂ 893 ਨਸ਼ੇ  ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਇਸ  ਖਿਲਾਫ ਥਾਣਾ ਕਾਹਨੂੰਵਾਨ ’ਚ ਨਸ਼ਾ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
 


Related News