ਮੋਹਾਲੀ ਪੁਲਸ ਨੇ 2 ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

Saturday, Feb 22, 2020 - 04:09 PM (IST)

ਮੋਹਾਲੀ ਪੁਲਸ ਨੇ 2 ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਮੋਹਾਲੀ (ਰਾਣਾ) : ਮੋਹਾਲੀ ਸੀ. ਆਈ. ਏ. ਸਟਾਫ ਵਲੋਂ 2 ਗੈਂਗਸਟਰਾਂ ਨੂੰ 3 ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਮੁਲਜ਼ਮ ਵੱਡੀ ਵਾਰਦਾਤ ਕਰਨ ਦੀ ਫਿਰਾਕ 'ਚ ਸਨ, ਜਿਨ੍ਹਾਂ ਦੀ ਪਛਾਣ ਅਰੁਣ ਕੁਮਾਰ ਮਨੀ ਅਤੇ ਸੰਦੀਪ ਕੁਮਾਰ ਸੈਂਡੀ ਪੁੱਤਰ ਰਾਕੇਸ਼ ਕੁਮਾਰ, ਹੁਸ਼ਿਆਰਪੁਰ ਵਜੋਂ ਹੋਈ ਹੈ।

ਦੋਸ਼ੀਆਂ ਕੋਲੋਂ 110 ਗ੍ਰਾਮ ਨਸ਼ੀਲਾ ਪਾਊਡਰ, 3 ਪਿਸਤੌਲਾਂ, ਵਾਰਦਾਤ ' ਵਰਤਣ ਲਈ ਲੁੱਟੀਆਂ ਗਈਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਪੰਜਾਬ, ਹਰਿਆਣਾ ਤੇ ਹਿਮਾਚਲ 'ਚ ਲੁੱਟ-ਖੋਹਾਂ ਅਤੇ ਕਤਲ ਦੇ 7 ਮਾਮਲੇ ਦਰਜ ਹਨ। ਫਿਲਹਾਲ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News