ਲਾਡੋਵਾਲ ਬਾਈਪਾਸ ਨੇੜੇ ਵਾਪਰਿਆ ਭਿਆਨਕ ਹਾਦਸਾ, ਕਰੇਟਾ ਨੇ ਮੋਟਰਸਾਈਕਲਾਂ ਨੂੰ ਮਾਰੀ ਟੱਕਰ, 2 ਦੀ ਮੌਤ

Monday, Dec 12, 2022 - 12:12 AM (IST)

ਲਾਡੋਵਾਲ ਬਾਈਪਾਸ ਨੇੜੇ ਵਾਪਰਿਆ ਭਿਆਨਕ ਹਾਦਸਾ, ਕਰੇਟਾ ਨੇ ਮੋਟਰਸਾਈਕਲਾਂ ਨੂੰ ਮਾਰੀ ਟੱਕਰ, 2 ਦੀ ਮੌਤ

ਲੁਧਿਆਣਾ (ਰਾਜ) : ਹੰਬੜਾਂ ਰੋਡ ਨੈਸ਼ਨਲ ਹਾਈਵੇ ਬਾਈਪਾਸ ’ਤੇ ਦੇਰ ਸ਼ਾਮ ਨੂੰ ਓਵਰਸਪੀਡ ਕਰੇਟਾ ਕਾਰ ਨੇ 2 ਮੋਟਰਸਾਈਕਲ ’ਤੇ ਆ ਰਹੇ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 2 ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਪਿੰਡ ਸੁਨੇਤਾ ਦਾ ਮਾਨ ਬਾਹਦਰ ਅਤੇ ਨਿਸ਼ਾਰ ਹਨ, ਜਦਕਿ ਜ਼ਖਮੀ ਕਿਸ਼ਨ ਕੁਮਾਰ ਅਤੇ ਟੇਕ ਚੰਦ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਵਿਆਹਾਂ ਦੇ ਸੀਜ਼ਨ ਵਿਚਾਲੇ ਸਰਕਾਰ ਦਾ ਨਵਾਂ ਫਰਮਾਨ, ਦੇਣਾ ਹੋਵੇਗਾ ਹਲਫੀਆ ਬਿਆਨ

ਹਾਦਸੇ ਤੋਂ ਬਾਅਦ ਕਰੇਟਾ ਕਾਰ ਚਾਲਕ ਮੌਕੇ ਤੋਂ ਤੋਂ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਪੀ. ਏ. ਯੂ. ਦੀ ਪੁਲਸ ਨੇ ਮ੍ਰਿਤਕਾਂ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ। ਜਾਣਕਾਰੀ ਮੁਤਾਬਕ ਹਾਦਸਾ ਐਤਵਾਰ ਦਾ ਹੈ। ਪਿੰਡ ਸੁਨੇਤ ਦੇ ਰਹਿਣ ਵਾਲੇ ਨਿਸ਼ਾਰ, ਟੇਕ ਚੰਦ, ਮਾਨ ਬਹਾਦਰ ਅਤੇ ਕਿਸ਼ਨ ਕੁਮਾਰ ਚਾਰੇ ਵੈਲੇ ਪਾਰਕਿੰਗ ਦਾ ਕੰਮ ਕਰਦੇ ਸੀ। ਚਾਰੇ 2 ਮੋਟਰਸਾਈਕਲ ’ਤੇ ਪਿੰਡ ਜੈਨਪੁਰ ਵੱਲ ਜਾ ਰਹੇ ਸਨ। ਇਸ ਦੌਰਾਨ ਜਦ ਉਹ ਲਾਡੋਵਾਲ ਬਾਈਪਾਸ ਹਾਈਵੇ ਨੇੜੇ ਜਦ ਉਹ ਸਰਵਿਸ ਲੇਨ ਵੱਲ ਮੁੜਨ ਲੱਗੇ ਤਾਂ ਉਸ ਸਮੇਂ ਪਿੱਛੋਂ ਆ ਰਹੀ ਓਵਰਸਪੀਡ ਕਰੇਟਾ ਕਾਰ ਨੇ ਦੋਵਾਂ ਮੋਟਰਸਾਈਕਲ ’ਤੇ ਸਵਾਰਾਂ ਨੂੰ ਟੱਕਰ ਮਾਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਮੰਗ ਲਈ ਗੱਡੀ, ਕੁੜੀ ਵਾਲਿਆਂ ਨੇ ਕੁੱਟ ਦਿੱਤੇ ਬਰਾਤੀ (ਵੀਡੀਓ)

ਹਾਦਸੇ ਤੋਂ ਬਾਅਦ ਕਰੇਟਾ ਚਾਲਕ ਰੁਕਣ ਦੀ ਬਜਾਏ ਮੌਕੇ ’ਤੇ ਕਾਰ ਲੈ ਕੇ ਫਰਾਰ ਹੋ ਗਿਆ। ਹਾਦਸੇ ਵਿਚ ਮਾਨ ਬਹਾਦਰ ਅਤੇ ਨਿਸ਼ਾਰ ਦੀ ਮੌਤ ਹੋ ਗਈ, ਜਦਕਿ ਦੂਜੇ ਪਾਸੇ ਸਵਾਰ ਕਿਸ਼ਨ ਅਤੇ ਟੇਕ ਚੰਦ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ। ਉੱਧਰ ਪੁਲਸ ਦਾ ਕਹਿਣਾ ਹੈ ਕਿ ਅਣਪਛਾਤੇ ’ਤੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News