ਸਾਧੂਆਂ ਦੇ ਭੇਸ ''ਚ ਮਿਲੀਆਂ 2 ਵਿਅਕਤੀਆਂ ਦੀਆਂ ਗਲ਼ੀਆਂ-ਸੜੀਆਂ ਲਾਸ਼ਾਂ, ਇਲਾਕੇ ''ਚ ਫੈਲ ਗਈ ਸਨਸਨੀ

Saturday, Jul 13, 2024 - 01:15 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਪਿੰਡ ਪੁਲ ਪੁਖ਼ਤਾ ਦੇ ਸ਼ਮਸ਼ਾਨਘਾਟ ਵਿਖੇ ਦੇਰ ਸ਼ਾਮ ਟਾਂਡਾ ਪੁਲਸ ਨੇ ਦੋ ਅਣਪਛਾਤੇ ਸਾਧੂਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਸਾਧੂਆਂ ਦੇ ਭੇਸ ਵਿਚ ਇਨ੍ਹਾਂ ਮ੍ਰਿਤਕਾਂ ਦੀ ਫਿਲਹਾਲ ਕੋਈ ਪਛਾਣ ਨਹੀਂ ਹੋ ਸਕੀ ਹੈ।

ਕਿਸੇ ਰਾਹਗੀਰ ਤੋਂ ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਹਰਜੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਥਾਣਾ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਅਤੇ ਬਸਤੀ ਬੋਹੜਾਂ ਪੁਲਸ ਚੌਂਕੀ ਇੰਚਾਰਜ ਏ.ਐੱਸ.ਆਈ. ਜਗਦੀਪ ਸਿੰਘ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਫਿਲਹਾਲ ਇਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ- ਛੁੱਟੀ ਆਏ ਫੌਜੀ ਤੇ ਉਸ ਦੇ ਭਤੀਜੇ 'ਤੇ ਕਹਿਰ ਬਣ ਡਿੱਗੀ ਆਸਮਾਨੀ ਬਿਜਲੀ, ਪਲਾਂ 'ਚ ਹੀ 2 ਘਰਾਂ 'ਚ ਵਿਛੇ ਸੱਥਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News