ਅਜੀਬ ਬਿਮਾਰੀ ਦਾ ਸ਼ਿਕਾਰ ਹੋਏ 2 ਬੱਚਿਆਂ ਦੀ ਭੇਤ ਭਰੀ ਹਾਲਤ ''ਚ ਮੌਤ
Thursday, Aug 24, 2017 - 05:02 PM (IST)
ਲੰਬੀ(ਜਟਾਣਾ ) - ਲੰਬੀ ਹਲਕੇ ਦੇ ਪਿੰਡ ਸ਼ਾਮ ਖੇੜਾ ਵਿਖੇ ਕਿਸੇ ਅਜੀਬ ਬਿਮਾਰੀ ਦਾ ਸ਼ਿਕਾਰ ਹੋਣ ਨਾਲ ਦੋ ਬੱਚਿਆਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ ਜਦਕਿ ਵੱਡੀ ਭੈਂਣ ਅਤੇ ਮਾਂ ਪਿਤਾ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ ਹੈ। ਪਿੰਡ ਸਾਮ ਖੇੜਾ ਦੇ ਮੰਜੂਦਾ ਸਰਪੰਚ ਨਰਿੰਦਰ ਸਿੰਘ ਭੈਲ ਦੇ ਵੱਡੇ ਲੜਕੇ ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਉਨ੍ਹਾਂ ਦੇ ਪਿੰਡ ਜਸਪਾਲ ਸਿੰਘ ਪੁੱਤਰ ਹਰਬੰਸ ਸਿੰਘ (45) ਦਾ ਪਰਿਵਾਰ ਜਿਸ ਵਿੱਚ ਉਸ ਦੀ ਪਤਨੀ ਗੁਰਵਿੰਦਰ ਕੌਰ, (40) ਵੱਡੀ ਬੇਟੀ ਕਰਨਦੀਪ ਕੌਰ(12) ਅਤੇ ਮ੍ਰਿਤਕ ਬੇਟਾ ਸਹਿਜਪ੍ਰੀਤ ਸਿੰਘ, (7) ਰਮਨਦੀਪ ਕੌਰ (8) ਸ਼ਾਮ ਨੂੰ ਅਚਾਨਕ ਬਿਮਾਰ ਹੋ ਗਿਆ ਜਿਸ ਨੂੰ ਪਿੰਡ ਦੇ ਇਕ ਡਾਕਟਰ ਕੋਲ ਇਲਾਜ ਲਈ ਲਿਆਂਦਾ ਗਿਆ। ਜਦੋਂ ਉਕਤ ਸਾਰਾ ਪਰਿਵਾਰ ਘਰ ਵਾਪਸ ਗਿਆ ਤਾਂ ਅਚਾਨਕ ਉਨ੍ਹਾਂ ਦੇ ਛੋਟੇ ਬੱਚਿਆਂ ਦੀ ਹਾਲਤ ਵਿਗੜਨ ਨਾਲ ਉਨ੍ਹਾਂ ਦੀ ਰਾਤ ਨੂੰ ਮੌਤ ਹੋ ਗਈ। ਇਸ ਘਟਨਾ ਬਾਰੇ ਜਦੋਂ ਆਸ ਪਾਸ ਦੇ ਘਰਾਂ ਨੂੰ ਪਤਾ ਲਗਣ 'ਤੇ ਦੂਜੇ ਬਿਮਾਰਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਦੋਂ ਇਸ ਬਾਰੇ ਸਰਕਾਰੀ ਹਸਪਤਾਲ ਦੇ ਡਾਕਟਰ ਗੋਤਮ ਕਮਰਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪੂਰਾ ਪਰਿਵਾਰ ਚਿਕਨ ਬਾਕਸ ਦੀ ਬਿਮਾਰੀ ਦਾ ਸ਼ਿਕਾਰ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣਾ ਅਤੇ ਆਪਣੇ ਬੱਚਿਆਂ ਦਾ ਇਲਾਜ ਸਮੇ ਸਿਰ ਨਹੀ ਕਰਵਾਇਆ ਜਿਸ ਕਾਰਨ ਦੋ ਬੱਚਿਆਂ ਦੀ ਮੋਤ ਹੋ ਗਈ। ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਇਕ ਛੋਟਾ ਕਿਸਾਨ ਹੈ ਜੋ ਦੋ ਏਕੜ ਜ਼ਮੀਨ ਦਾ ਮਾਲਕ ਹੈ। ਉਸ ਦੀਆਂ ਦੋ ਕੁੜੀਆਂ ਅਤੇ ਇਕ ਲੜਕਾ ਹੈ, ਜਿੰਨਾਂ ਵਿੱਚ ਲੜਕੀ ਅਤੇ ਲੜਕੇ ਦੀ ਮੌਤ ਹੋ ਗਈ ਹੈ। ਬੱਚਿਆਂ ਦੀ ਮੌਕ ਕਾਰਨ ਪੂਰੇ ਇਲਾਕੇ 'ਚ ਭਾਰੀ ਸੋਗ ਦੀ ਲਹਿਰ ਹੈ।
