2.7 ਕਿਲੋ ਹੈਰੋਇਨ ਤੇ 50 ਕਾਰਤੂਸਾਂ ਸਮੇਤ ਇਕ ਗ੍ਰਿਫਤਾਰ

07/12/2018 9:31:30 PM

ਫਿਰੋਜ਼ਪੁਰ (ਕੁਮਾਰ, ਸ਼ੈਰੀ)¸ ਫਿਰੋਜ਼ਪੁਰ ਐੱਸ. ਟੀ. ਐੱਫ. ਨੇ ਏ. ਐੱਸ. ਆਈ. ਸੁਰੇਸ਼ ਕੁਮਾਰ ਮਨਚੰਦਾ ਦੀ ਅਗਵਾਈ ਵਿਚ ਇਕ ਕਥਿਤ ਸਮੱਗਲਰ ਨੂੰ 2 ਕਿਲੋ 800 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਕੀਮਤ ਕਰੀਬ 14 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਰੇਸ਼ ਕੁਮਾਰ ਮਨਚੰਦਾ ਨੇ ਦੱਸਿਆ ਕਿ ਫਿਰੋਜ਼ਪੁਰ ਐੱਸ. ਟੀ. ਐੱਫ. ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਸਮੱਗਲਰ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੇ ਰਸਤੇ ਪਾਕਿ ਸਮੱਗਲਰਾਂ ਤੋਂ ਹੈਰੋਇਨ ਮੰਗਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੇ ਸਮੱਗਲਰਾਂ 'ਤੇ ਨਜ਼ਰ ਜਾਰੀ ਰੱਖੀ ਅਤੇ ਜਿਵੇਂ ਹੀ ਸੂਚਨਾ ਮਿਲੀ ਕਿ ਬਲਵਿੰਦਰ ਸਿੰਘ ਉਰਫ ਦੇਬੂ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਨਿਹਾਲੇਵਾਲਾ ਬੀ. ਓ. ਪੀ. ਜਗਦੀਸ਼ ਦੇ ਰਸਤੇ ਮੰਗਵਾਈ ਹੈਰੋਇਨ ਲੈਣ ਜਾ ਰਿਹਾ ਹੈ ਤਾਂ ਫਿਰੋਜ਼ਪੁਰ ਐੱਸ. ਟੀ. ਐੱਫ. ਦੀ ਟੀਮ ਨੇ ਬੀ. ਐੱਸ. ਐੱਫ. ਨੂੰ ਨਾਲ ਲੈ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਪਾਕਿਸਤਾਨ ਤੋਂ ਲਿਆਂਦੀ ਗਈ ਹੈਰੋਇਨ ਬਰਾਮਦ ਕਰ ਲਈ।

 


Related News