ਪੰਜਾਬ ਪੁਲਸ ''ਚ ਵੱਡਾ ਫੇਰਬਦਲ, 19 ਆਈ. ਪੀ. ਐਸ. ਅਧਿਕਾਰੀਆਂ ਦਾ ਤਬਾਦਲਾ

Monday, Jan 27, 2020 - 08:50 PM (IST)

ਪੰਜਾਬ ਪੁਲਸ ''ਚ ਵੱਡਾ ਫੇਰਬਦਲ, 19 ਆਈ. ਪੀ. ਐਸ. ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਨੇ ਗਣਤੰਤਰਤਾ ਦਿਵਸ ਤੋਂ ਤਤਕਾਲ ਬਾਅਦ ਪੰਜਾਬ ਪੁਲਸ 'ਚ ਵੱਡਾ ਫੇਰਬਦਲ ਕਰਦਿਆਂ 19 ਸੀਨੀਅਰ ਅਧਿਕਾਰੀਆਂ ਦੇ ਕੰਮਾਂ 'ਚ ਬਦਲਾਅ ਕੀਤਾ ਹੈ ਅਤੇ ਕਈਆਂ ਨੂੰ ਪ੍ਰਮੋਸ਼ਨ ਤੋਂ ਬਾਅਦ ਨਵੇਂ ਕਾਰਜਭਾਰ ਦਿੱਤੇ ਗਏ ਹਨ। ਸਰਕਾਰ ਨੇ ਉਕਤ ਹੁਕਮ ਨੂੰ ਤਤਕਾਲ ਪ੍ਰਭਾਵ ਤੋਂ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਸ ਫੇਰਬਦਲ 'ਚ ਸਭ ਤੋਂ ਅਹਿਮ ਤਬਾਦਲਾ ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਵੀ.ਕੇ. ਭਾਵਰਾ ਦਾ ਰਿਹਾ। ਜਿਨ੍ਹਾਂ ਤੋਂ ਪੰਜਾਬ ਪੁਲਸ ਦਾ ਮਹੱਤਵਪੂਰਨ ਇੰਟੈਲੀਜੈਂਸ ਵਿੰਗ, ਜਿਸ ਦੀ ਸਿੱਧੀ ਰਿਪੋਰਟਿੰਗ ਮੁੱਖ ਮੰਤਰੀ ਨੂੰ ਹੁੰਦੀ ਹੈ, ਨੂੰ ਇਸ ਹੁਕਮ ਮੁਤਾਬਕ ਪੰਜਾਬ ਪੁਲਸ ਦੇ ਸਭ ਤੋਂ ਠੰਢੇ ਮੰਨੇ ਜਾਂਦੇ ਪੰਜਾਬ ਹੋਮਗਾਡਰਸ ਅਤੇ ਸਿਵਲ ਡਿਫੈਂਸ ਦਾ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ।

PunjabKesari

PunjabKesari

 

 


Related News